ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ! PU ਮੈਨਜਮੈਂਟ ਨੇ ਪ੍ਰੀਖਿਆ ਫਾਰਮਾਂ ਦੀ ਵਧਾਈ ਤਾਰੀਖ਼
Saturday, Feb 14, 2026 - 02:10 PM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਧਾ ਦਿੱਤੀ ਹੈ। ਵਿਦਿਆਰਥੀ ਹੁਣ ਬਿਨਾਂ ਲੇਟ ਫ਼ੀਸ ਦੇ ਆਪਣੇ ਫਾਰਮ 24 ਫਰਵਰੀ ਤੱਕ ਜਮ੍ਹਾਂ ਕਰ ਸਕਦੇ ਹਨ। ਪਹਿਲਾਂ ਇਹ ਮਿਤੀ 16 ਫਰਵਰੀ ਸੀ। ਜੇਕਰ ਕੋਈ ਵਿਦਿਆਰਥੀ 24 ਫਰਵਰੀ ਤੱਕ ਆਪਣੇ ਫਾਰਮ ਜਮ੍ਹਾਂ ਨਹੀਂ ਕਰਵਾ ਸਕਦਾ ਤਾਂ ਉਹ 2,710 ਦੀ ਲੇਟ ਫ਼ੀਸ ਦੇ ਕੇ 3 ਮਾਰਚ ਤੱਕ ਜਮ੍ਹਾਂ ਕਰ ਸਕਦਾ ਹੈ। ਪਹਿਲਾ ਲੇਟ ਫ਼ੀਸ ਦੇ ਨਾਲ ਪਿਛਲੀ ਆਖ਼ਰੀ ਮਿਤੀ 23 ਫਰਵਰੀ ਸੀ ਪਰ ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 'ਮੀਟ' ਦੀ ਵਿਕਰੀ 'ਤੇ ਮੁਕੰਮਲ ਪਾਬੰਦੀ! ਨਗਰ ਨਿਗਮ ਦਾ ਵੱਡਾ ਫ਼ੈਸਲਾ, ਚੰਡੀਗੜ੍ਹ 'ਚ 15 ਫਰਵਰੀ ਨੂੰ...
ਵਿਦਿਆਰਥੀ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ, ਪ੍ਰੋਫੈਸ਼ਨਲ, ਡਿਪਲੋਮਾ, ਜਾਂ ਸਰਟੀਫਿਕੇਟ ਕੋਰਸ ਕਰ ਰਹੇ ਹਨ, ਸਾਰਿਆਂ ਨੂੰ ਲਾਭ ਹੋਵੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਤਕਨੀਕੀ ਮੁਸ਼ਕਲਾਂ, ਦਸਤਾਵੇਜ਼ਾਂ ਦੀ ਘਾਟ, ਜਾਂ ਹੋਰ ਕਾਰਨਾਂ ਕਰਕੇ ਸਮੇਂ ਸਿਰ ਆਪਣੇ ਫਾਰਮ ਨਹੀਂ ਭਰ ਸਕੇ। ਇਹ ਫ਼ੈਸਲਾ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ ਤਾਂ ਜੋ ਕੋਈ ਵੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹੇ।
ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਖ਼ਰੀ ਮਿਤੀ ਦੀ ਉਡੀਕ ਨਾ ਕਰਨ ਅਤੇ ਜਲਦੀ ਤੋਂ ਜਲਦੀ ਆਪਣੇ ਫਾਰਮ ਭਰਨ। ਵਿਦਿਆਰਥੀਆਂ ਨੂੰ ਵਿਸਥਾਰ ਜਾਣਕਾਰੀ ਅਤੇ ਅਪਡੇਟ ਲਈ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ www.puchd.ac.in ''ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਵਾਧੇ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਕਾਫ਼ੀ ਰਾਹਤ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਫਾਰਮ ਤਿਆਰ ਕਰਨ ਅਤੇ ਭਰਨ ਲਈ ਵਾਧੂ ਸਮਾਂ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
