ਸੋਸ਼ਲ ਮੀਡੀਆ 'ਤੇ ਬੱਚੇ ਦੇ ਅਗਵਾ ਹੋਣ ਦੀ ਫੈਲੀ ਵੀਡੀਓ ਨਿਕਲੀ ਝੂਠੀ, ਪਿਤਾ ਹੀ ਨਿਕਲਿਆ ਦੋਸ਼ੀ

Sunday, Jul 28, 2019 - 05:08 PM (IST)

ਸੋਸ਼ਲ ਮੀਡੀਆ 'ਤੇ ਬੱਚੇ ਦੇ ਅਗਵਾ ਹੋਣ ਦੀ ਫੈਲੀ ਵੀਡੀਓ ਨਿਕਲੀ ਝੂਠੀ, ਪਿਤਾ ਹੀ ਨਿਕਲਿਆ ਦੋਸ਼ੀ

ਨਾਭਾ (ਰਾਹੁਲ) - ਦੇਸ਼ 'ਚ ਅਗਵਾ ਦੀਆਂ ਘਟਨਾਵਾਂ 'ਚ ਭਾਵੇਂ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਅਜਿਹੀ ਕਈ ਘਟਨਾਵਾਂ ਝੂਠੀਆਂ ਸਿੱਧ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਜਿਹੀਆਂ ਅਫਵਾਹਾ ਜ਼ਰੀਏ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਮਟੌਰਡਾ ਵਿਖੇ ਦਾ ਸਾਹਮਣੇ ਆਇਆ ਹੈ, ਜਿੱਥੇ 12 ਸਾਲ ਦੇ ਬੱਚੇ ਪ੍ਰਭਜੋਤ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕੁਝ ਪ੍ਰਵਾਸੀ ਮਜਦੂਰ ਉਸ ਨੂੰ ਅਗਵਾ ਕਰਕੇ ਲਿਜਾ ਰਹੇ ਹਨ। ਵੀਡੀਓ 'ਚ ਮੌਜੂਦ ਲੋਕਾਂ ਨੇ ਬੱਚੇ ਨੂੰ ਅਗਵਾਕਾਰਾਂ ਤੋਂ ਬਚਾ ਲਿਆ। ਮੋਕੇ 'ਤੇ ਪਹੁੰਚੀ ਪੁਲਸ ਨੇ ਜਦੋ ਵੀਡੀਓ 'ਦੀ ਜਾਂਚ ਕੀਤੀ ਤਾਂ ਵੀਡੀਓ ਝੂਠੀ ਨਿਕਲੀ। ਇਹ ਸਾਰਾ ਡਰਾਮਾ ਬੱਚੇ ਦੇ ਪਿਤਾ ਬਲਵੀਰ ਸਿੰਘ ਅਤੇ ਉਸ ਦੇ ਦੋਸਤ ਸਤਿਗੁਰ ਸਿੰਘ ਨੇ ਆਪਣੇ ਬਚਾਅ ਲਈ ਅਫਵਾਹ ਫੈਲਾਈ ਸੀ।

PunjabKesari

ਪੁਲਸ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਤੋਂ ਹੀ ਬੱਚੇ ਦਾ ਪਿਤਾ ਅਤੇ ਉਸ ਦਾ ਦੋਸਤ ਸ਼ਰਾਬ ਪੀ ਰਹੇ ਸੀ, ਜਿਸ ਦੌਰਾਨ ਉਨ੍ਹਾਂ ਨੇ ਸੜਕ ਬਣਾਉਣ ਵਾਲੇ ਪ੍ਰਵਾਸੀ ਮਜ਼ਦੂਰ ਕੁੱਟ-ਮਾਰ ਕਰ ਦਿੱਤੀ। ਕੁੱਟਮਾਰ ਕਾਰਨ ਪ੍ਰਵਾਸੀ ਮਜਦੂਰ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਇਸ ਦੌਰਾਨ ਬਲਵੀਰ ਸਿੰਘ ਦਾ ਪੁੱਤਰ ਪ੍ਰਭਜੋਤ ਸਿੰਘ ਉਥੇ ਪਹੁੰਚ ਗਿਆ ਅਤੇ ਡਰ ਦੇ ਮਾਰੇ ਬਲਵੀਰ ਸਿੰਘ ਅਤੇ ਸਤਿਗੁਰ ਸਿੰਘ ਨੇ ਆਪਣੇ ਪੁੱਤਰ ਨੂੰ ਅਗਵਾ ਕਰਨ ਦੀ ਝੂਠੀ ਸਾਜਿਸ਼ ਰਚ ਕੇ ਪ੍ਰਵਾਸੀ ਮਜਦੂਰਾਂ ਨੂੰ ਫਸਾਉਣ ਦੀ ਯੋਜਨਾ ਬਣਾ ਲਈ।


author

rajwinder kaur

Content Editor

Related News