ਕਹਿਰ ਓ ਰੱਬਾ! ਵਿਆਹ 'ਤੇ ਜਾ ਰਹੀਆਂ ਸਹੇਲੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ

Tuesday, Mar 10, 2026 - 07:09 PM (IST)

ਕਹਿਰ ਓ ਰੱਬਾ! ਵਿਆਹ 'ਤੇ ਜਾ ਰਹੀਆਂ ਸਹੇਲੀਆਂ ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਮੁਕੇਰੀਆਂ (ਬਲਬੀਰ)-ਸਥਾਨਕ ਮੁਕੇਰੀਆਂ ਫਿਲਿੰਗ ਸਟੇਸ਼ਨ ਨੇੜੇ ਇਕ ਤੇਲ ਟੈਂਕਰ ਅਤੇ ਸਕੂਟੀ ਦੀ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਸਕੂਟੀ ਸਵਾਰ ਦੋ ਨੌਜਵਾਨ ਕੁੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਕੁੜੀਆਂ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਆਂਚਲ (21) ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18) ਪੁੱਤਰੀ ਵਿਜੇ ਕੁਮਾਰ ਦੋਵੇਂ ਵਾਸੀ ਗੁਰਦੁਆਰਾ ਕਲਗੀਧਰ ਕਾਲੋਨੀ ਮੁਕੇਰੀਆਂ ਅੱਜ ਆਪਣੀ ਸਕੂਟੀ (ਨੰਬਰ ਪੀ. ਬੀ. 54. ਕੇ 2039) ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਨੇੜੇ 'ਵੈਸਟਰਨ ਵਿਲਾ' ਵਿਖੇ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ। ਮੁੱਖ ਸੜਕ ’ਤੇ ਭਾਰੀ ਭੀੜ ਹੋਣ ਕਾਰਨ ਉਹ ਸਰਵਿਸ ਲੇਨ ਦੀ ਵਰਤੋਂ ਕਰ ਰਹੀਆਂ ਸਨ।

ਇਹ ਵੀ ਪੜ੍ਹੋ: Punjab: ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਬਾਹਰੋਂ ਲਾ 'ਤਾ ਸ਼ਟਰ! ਫਿਰ ਕਹਿੰਦੇ- ਭਾਜੀ ਸ਼ਟਰ ਚੁਕਵਾ ਦਿਓ, ਘਰ ਵੀ...

PunjabKesari

ਜਿਵੇਂ ਹੀ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਗਲਤ ਪਾਸਿਓਂ ਆ ਰਹੇ ਇਕ ਤੇਲ ਟੈਂਕਰ (ਨੰਬਰ ਪੀ. ਬੀ. 08. ਈ. ਐੱਮ.-7288) ਨੇ ਸਕੂਟੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕੁੜੀਆਂ ਸੜਕ ’ਤੇ ਡਿੱਗ ਗਈਆਂ ਅਤੇ ਤੇਲ ਟੈਂਕਰ ਉਨ੍ਹਾਂ ਦੇ ਉੱਪਰੋਂ ਲੰਘ ਗਿਆ। ਹਾਦਸੇ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਟੈਂਕਰ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਸ ਨੇ ਮ੍ਰਿਤਕ ਕੁੜੀਆਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News