ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦਾ ਸ਼ਹਿਰ ਬਣਿਆ ਲੁਧਿਆਣਾ, ਵਾਹਨਾਂ ’ਤੇ ਸਟੰਟ ਕਰਦੇ ਨੌਜਵਾਨਾਂ ਦੀਆਂ ਵੀਡੀਓ ਵਾਇਰਲ
Monday, Mar 09, 2026 - 10:32 AM (IST)
ਲੁਧਿਆਣਾ (ਸੰਨੀ) : ਲੁਧਿਆਣਾ ਸ਼ਹਿਰ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ’ਚ ਨੌਜਵਾਨ ਕਾਰਾਂ ਦੇ ਉੱਪਰ ਬੈਠ ਕੇ ਸਟੰਟ ਕਰਦੇ ਜਾਂ ਰੈਲੀਆਂ ਕੱਢਦੇ ਦਿਖਾਈ ਦੇ ਰਹੇ ਹਨ। ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪੁਲਸ ਵਿਭਾਗ ਨੂੰ ਅਜਿਹੇ ਬੇਕਾਬੂ ਨੌਜਵਾਨਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਹਾਲ ਹੀ ਦੇ ਮਾਮਲਿਆਂ ’ਚ ਕੁਝ ਨੌਜਵਾਨ ਰੈਲੀ ’ਚ ਵਾਹਨਾਂ ਦੇ ਉੱਪਰ ਸਵਾਰ ਹੋ ਰਹੇ ਹਨ, ਜੋ ਕਿ ਟ੍ਰੈਫਿਕ ਨਿਯਮਾਂ ਦੇ ਵਿਰੁੱਧ ਹੈ। ਅਜਿਹਾ ਕਰਕੇ ਉਹ ਆਪਣੀ ਅਤੇ ਹੋਰ ਸੜਕ ਵਰਤੋਂਕਾਰਾਂ ਦੀ ਜਾਨ ਲਈ ਖ਼ਤਰਾ ਪੈਦਾ ਕਰਦੇ ਹਨ। ਅਜਿਹੀ ਹੀ ਇਕ ਹੋਰ ਵੀਡੀਓ ’ਚ ਫਿਰੋਜ਼ਪੁਰ ਰੋਡ ਐਲੀਵੇਟਿਡ ਬ੍ਰਿਜ ’ਤੇ ਇਕ ਨੌਜਵਾਨ ਨੂੰ ਬੁਲੇਟ ਮੋਟਰਸਾਈਕਲ ’ਤੇ ਖੜ੍ਹੇ ਹੋ ਕੇ ਸਟੰਟ ਕਰਦੇ ਦੇਖਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ICICI Bank ਦੇ ATM ਤੋਂ ਲੁੱਟ, ਗੈਸ ਕਟਰ ਨਾਲ ਮਸ਼ੀਨ ਵੱਢ ਕੇ ਕੱਢ ਲਏ ਪੈਸੇ
ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੇ ਪਤਿਆਂ ਨੂੰ ਉਨ੍ਹਾਂ ਦੇ ਵਾਹਨ ਨੰਬਰਾਂ ਦੇ ਆਧਾਰ ’ਤੇ ਟਰੇਸ ਕੀਤਾ ਜਾ ਰਿਹਾ ਹੈ ਅਤੇ ਨਿਯਮਿਤ ਤੌਰ ’ਤੇ ਚਲਾਨ ਕੱਟੇ ਜਾ ਰਹੇ ਹਨ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਸੜਕਾਂ ਯਾਤਰਾ ਲਈ ਹਨ, ਸਟੰਟ ਲਈ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਜਨਗਣਨਾ ਡਿਊਟੀ ਤੋਂ ਜੀਅ ਚੁਰਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ: ਪ੍ਰਸ਼ਾਸਨ ਸਖ਼ਤ, ਹੋਵੇਗੀ ਸਿੱਧੀ FIR ਤੇ ਰੁਕੇਗੀ ਸੈਲਰੀ!
