ਨਸ਼ੀਲੇ ਟੀਕਿਆਂ ਦੇ ਨਾਲ ਫੜ੍ਹੇ ਗਏ ਦੋਸ਼ੀ ਨੂੰ 15 ਸਾਲ ਦੀ ਕੈਦ

Thursday, Mar 12, 2026 - 12:29 PM (IST)

ਨਸ਼ੀਲੇ ਟੀਕਿਆਂ ਦੇ ਨਾਲ ਫੜ੍ਹੇ ਗਏ ਦੋਸ਼ੀ ਨੂੰ 15 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਸ਼ੀਲੇ ਟੀਕਿਆਂ ਦੀ ਤਸਕਰੀ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਕੈਦ ਅਤੇ 1.50 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਦੋਸ਼ੀ ਦੀ ਪਛਾਣ ਡੱਡੂਮਾਜਰਾ ਦੇ ਰਹਿਣ ਵਾਲੇ ਗਗਨ ਉਰਫ਼ ਗੋਗੀ ਦੇ ਰੂਪ ਵਿਚ ਹੋਈ। ਮਲੋਆ ਥਾਣਾ ਪੁਲਸ ਨੇ ਕਰੀਬ 7 ਸਾਲ ਪਹਿਲਾਂ ਗਸ਼ਤ ਦੇ ਦੌਰਾਨ ਪਾਬੰਦੀਸ਼ੁਦਾ ਟੀਕਿਆਂ ਦੇ ਨਾਲ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ 30 ਨਸ਼ੀਲੇ ਟੀਕੇ ਬਰਾਮਦ ਕਰਕੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ ਸੀ। ਸੁਣਵਾਈ ਅਤੇ ਸਾਹਮਣੇ ਆਏ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਈ ਹੈ। 2 ਅਕਤੂਬਰ 2019 ਨੂੰ ਪੁਲਸ ਟੀਮ ਖੇਤਰ ਵਿਚ ਗਸ਼ਤ ਕਰ ਰਹੀ ਸੀ।

ਰਾਤ ਕਰੀਬ 11:50 ਵਜੇ ਈ. ਡਬਲਿਯੂ. ਐੱਸ. ਕਾਲੋਨੀ ਸਥਿਤ ਸਰਕਾਰੀ ਮਾਡਲ ਹਾਈ ਸਕੂਲ ਦੇ ਕੋਲ ਇਕ ਨੌਜਵਾਨ ਸਫ਼ੈਦ ਰੰਗ ਦਾ ਕੈਰੀ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ। ਪੁਲਸ ਨੂੰ ਦੇਖ ਅਚਾਨਕ ਰੁਕ ਗਿਆ ਅਤੇ ਪਿੱਛੇ ਮੁੜ ਕੇ ਵਾਪਸ ਲੱਗਾ। ਉਸ ਦੀ ਹਰਕਤ ਸ਼ੱਕੀ ਲੱਗਣ ’ਤੇ ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਥੋੜ੍ਹੀ ਦੂਰੀ ’ਤੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਗਗਨ ਉਰਫ਼ ਗੋਗੀ ਨਿਵਾਸੀ ਮਕਾਨ ਨੰਬਰ 91, ਡੀ.ਐੱਮ.ਸੀ, ਮਲੋਆ ਦੱਸੀ। ਪੁਲਸ ਨੇ ਕੈਰੀ ਬੈਗ ਦੀ ਤਲਾਸ਼ੀ ਲਈ ਤਾਂ ਅਖਬਾਰ ਵਿਚ ਲਪੇਟਿਆ ਇੱਕ ਪੈਕੇਟ ਮਿਲਿਆ।

ਪੈਕੇਟ ਵਿਚ 15 ਬਿਊਪ੍ਰੇਨੋਰਫਾਈਨ (2 ਮਿ.ਲੀ. ਹਰੇਕ) ਅਤੇ 15 ਫੇਨੀਰਾਮਾਈਨ ਮੈਲੇਟ (10 ਮਿ.ਲੀ. ਹਰੇਕ) ਟੀਕੇ ਬਰਾਮਦ ਹੋਏ। ਪੁਲਸ ਦੇ ਅਨੁਸਾਰ ਦੋਸ਼ਈ ਨਸ਼ਾ ਕਰਨ ਵਾਲਿਆਂ ਨੂੰ ਕਰੀਬ 400 ਰੁਪਏ ਪ੍ਰਤੀ ਟੀਕੇ ਦੇ ਹਿਸਾਬ ਨਾਲ ਵੇਚਦਾ ਸੀ। ਮੁਲਜ਼ਮ ਟੀਕਿਆਂ ਦੇ ਸਬੰਧ ਵਿਚ ਕੋਈ ਵੈਧ ਲਾਈਸੈਂਸ, ਪਰਮਿਟ ਜਾਂ ਡਾਕਟਰ ਦੀ ਪਰਚੀ ਪੇਸ਼ ਨਹੀਂ ਕਰ ਸਕਿਆ। ਪੁਲਸ ਨੇ ਟੀਕਿਆਂ ਨੂੰ ਕਬਜ਼ੇ ਵਿਚ ਲੈਕੇ ਦੋਸ਼ੀ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕ੍ਟ ਦੀ ਧਾਰਾ 22 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 15 ਸਾਲ ਦੀ ਸਜ਼ਾ ਅਤੇ 1.50 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
 


author

Babita

Content Editor

Related News