ਪੰਜਾਬ ਵਿਚ ਬਣਿਆ ਕੋਲੇ ਦਾ ਗੰਭੀਰ ਸੰਕਟ, ਭੱਠਾ ਸਨਅਤ ਬੰਦ ਹੋਣ ਕਿਨਾਰੇ

Sunday, Mar 15, 2026 - 06:21 PM (IST)

ਪੰਜਾਬ ਵਿਚ ਬਣਿਆ ਕੋਲੇ ਦਾ ਗੰਭੀਰ ਸੰਕਟ, ਭੱਠਾ ਸਨਅਤ ਬੰਦ ਹੋਣ ਕਿਨਾਰੇ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਇਰਾਨ,ਇਜਰਾਇਲ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਜੰਗ ਦਾ ਬੁਰਾ ਪ੍ਰਭਾਵ ਜਿਥੇ ਆਮ ਜਨ-ਜੀਵਨ `ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸਕਰ ਐੱਲ.ਪੀ.ਜੀ ਗੈਸ ਅਤੇ ਪੈਟਰੋਲ ਡੀਜ਼ਲ ਦਾ ਵੀ ਆਰਜੀ ਸੰਕਟ ਵੇਖਣ ਨੂੰ ਮਿਲ ਰਿਹਾ ਹੈ, ਉਥੇ ਨਾਲ ਹੀ ਭੱਠਿਆ `ਤੇ ਵਰਤੇ ਜਾਣ ਵਾਲੇ ਕੋਲੇ ਦੀ ਵੀ ਆਮਦ ਬੰਦ ਹੋਣ ਕਾਰਨ ਭੱਠਾ ਸਨਅਤ ਬੰਦ ਹੋਣ ਦੇ ਕਿਨਾਰੇ ਪੁੱਜ ਗਈ ਹੈ। 

ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ

ਅੱਜ ਕੁਝ ਭੱਠਾ ਮਾਲਕਾ ਨਾਲ ਗੱਲਬਾਤ ਕਰਨ `ਤੇ ਉਨ੍ਹਾਂ ਦੱਸਿਆ ਕਿ ਕੋਲੇ ਦਾ ਰੇਟ 11 ਹਜ਼ਾਰ ਰੁਪੈ ਪ੍ਰਤੀ ਟਨ ਤੋਂ ਵੱਧ ਕੇ 18 ਹਜਾਰ ਰੁਪੈ ਪ੍ਰਤੀ ਟਨ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਵੀ ਕੋਲੇ ਦੇ ਉਪਰ ਲੱਗਣ ਵਾਲਾ 5 ਫੀਸਦੀ ਜੀ.ਐੱਸ.ਟੀ ਨੂੰ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਭੱਠਾ ਸਨਅਤ ਦੋਹਰੀ ਮਾਰ ਝੱਲ ਰਹੇ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ ਕਰ'ਤਾ ਅਲਰਟ

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਜ਼ਦੂਰੀ ਬਹੁਤ ਮਹਿੰਗੀ ਹੋ ਚੁੱਕੀ ਹੈ ਅਤੇ ਜ਼ਿੰਮੀਦਾਰਾਂ ਵੱਲੋਂ ਮਿੱਟੀ ਦੇ ਭਾਅ ਵੀ ਦੁੱਗਣੇ ਕਰ ਦਿੱਤੇ ਗਏ ਹਨ। ਜਿਸਦੇ ਚਲਦਿਆ ਭੱਠੇ `ਤੇ ਵਰਤਣ ਵਾਲੀ ਹਰ ਵਸਤੂ ਦਾ ਸੰਕਟ ਪੈਦਾ ਹੋ ਗਿਆ ਹੈ। ਭੱਠਿਆ `ਤੇ ਕੋਲਾ ਮੁੱਕ ਚੁੱਕਾ ਹੈ, ਜਿਸ ਨਾਲ 30 ਫੀਸਦੀ ਭੱਠੇ ਬੰਦ ਵੀ ਹੋ ਚੁੱਕੇ ਹਨ। ਜੇਕਰ ਭੱਠਾ ਮਾਲਕਾ ਨੂੰ ਅਜਿਹੀ ਮਾਰ ਲਗਾਤਾਰ ਝੱਲਣੀ ਪੈਂਦੀ ਹੈ ਤਾਂ ਉਹ ਆਪਣੇ ਕਾਰੋਬਾਰ ਛੱਡਣ ਲਈ ਮਜ਼ਬੂਰ ਹੋਣਗੇ। ਜੇਕਰ ਭੱਠਿਆ `ਤੇ ਇੱਟਾਂ ਦੀ ਪੈਦਾਵਾਰ ਨਾ ਹੋ ਸਕੀ ਤਾਂ ਬਹੁਤ ਸਾਰੀਆ ਨਵੀਆਂ ਉਸਾਰੀਆ ਅਤੇ ਵਿਕਾਸ ਕਾਰਜ ਵੀ ਠੱਪ ਹੋ ਜਾਣਗੇ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਤੋਂ ਨਿਯੁਕਤ ਕੀਤਾ ਹਲਕਾ ਇੰਚਾਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News