ਘਰ ''ਚੋਂ ਨਕਦੀ ਤੇ ਗਹਿਣੇ ਚੋਰੀ, ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ

Wednesday, Apr 11, 2018 - 04:57 AM (IST)

ਜਲੰਧਰ, (ਜ. ਬ., ਮਾਹੀ)- ਘੁੰਮਣ ਗਏ ਇਕ ਪਰਿਵਾਰ ਦੇ ਘਰ 'ਚੋਂ ਚੋਰਾਂ ਨੇ ਗਹਿਣੇ ਤੇ ਨਕਦੀ ਉਡਾ ਲਈ। ਘਰ ਦੇ ਮਾਲਕ ਓਮ ਪ੍ਰਕਾਸ਼ ਪੁੱਤਰ ਲਸ਼ਕਰ ਰਾਮ ਵਾਸੀ ਕਾਹਨਪੁਰ ਮਕਸੂਦਾਂ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਘਰ ਨੂੰ ਤਾਲਾ ਲਗਾ ਕੇ ਬਾਹਰ ਗਏ ਸਨ। ਜਦ ਸ਼ਾਮ ਨੂੰ ਘਰ ਪਰਤੇ ਤਾਂ ਦੇਖਿਆ ਕਿ ਤਾਲੇ ਟੁੱਟੇ ਪਏ ਸਨ ਤੇ ਚੋਰ ਅਲਮਾਰੀ 'ਚੋਂ ਗਹਿਣੇ ਤੇ 5000 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਥਾਣਾ ਮਕਸੂਦਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
PunjabKesari
ਸੀ. ਸੀ. ਟੀ. ਵੀ. ਕੈਮਰੇ 'ਚ ਚੋਰੀ ਦੀ ਫੁਟੇਜ ਕੈਦ ਹੋ ਗਈ, ਜੋ ਪੁਲਸ ਨੇ ਕਬਜ਼ੇ 'ਚ ਲੈ ਲਈ ਹੈ, ਜਿਸ ਦੇ ਆਧਾਰ 'ਤੇ ਪੁਲਸ ਚੋਰਾਂ ਦੀ ਤਲਾਸ਼ ਕਰ ਰਹੀ ਹੈ।


Related News