ਵਿਆਹ ’ਚ ਆਏ 2 ਨੌਜਵਾਨਾਂ ਨੇ ਲਾੜੀ ਦੀ ਮਾਂ ਦਾ ਨਕਦੀ ਤੇ ਸੋਨੇ ਵਾਲਾ ਬੈਗ ਕੀਤਾ ਚੋਰੀ

Monday, Sep 16, 2024 - 11:00 AM (IST)

ਵਿਆਹ ’ਚ ਆਏ 2 ਨੌਜਵਾਨਾਂ ਨੇ ਲਾੜੀ ਦੀ ਮਾਂ ਦਾ ਨਕਦੀ ਤੇ ਸੋਨੇ ਵਾਲਾ ਬੈਗ ਕੀਤਾ ਚੋਰੀ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜਲੰਧਰ ਬਾਈਪਾਸ ਨੇੜੇ ਵੈਨਸਨ ਹੋਟਲ ’ਚ ਕੁੜੀ ਦੇ ਵਿਆਹ ਸਮਾਗਮ ਦੌਰਾਨ 2 ਨੌਜਵਾਨਾਂ ਵੱਲੋਂ ਲਾੜੀ ਦੀ ਮਾਂ ਦਾ ਬੈਗ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਪੁਲਸ ਨੂੰ ਹੇਬਲ ਦੇ ਰਹਿਣ ਵਾਲੇ ਗੌਰਵ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 13 ਸਤੰਬਰ ਦੀ ਰਾਤ ਨੂੰ ਹੋਟਲ ’ਚ ਉਸ ਦੀ ਸਾਲੀ ਦਾ ਵਿਆਹ ਸਮਾਗਮ ਸੀ। ਇਸ ਦੌਰਾਨ 2 ਨੌਜਵਾਨ ਵਿਆਹ ਸਮਾਗਮ ’ਚ ਮਹਿਮਾਨ ਵਜੋਂ ਆਏ ਅਤੇ ਕਾਫੀ ਦੇਰ ਤੱਕ ਵਿਆਹ ਸਮਾਗਮ ’ਚ ਇਧਰ-ਓਧਰ ਘੁੰਮਦੇ ਰਹੇ। ਉਸ ਦੀ ਸੱਸ ਦੇ ਹੱਥ ’ਚ ਇਕ ਪੈਸਿਆ ਵਾਲਾ ਥੈਲਾ ਫੜ੍ਹਿਆ ਹੋਇਆ ਸੀ। ਉਹ ਥੈਲਾ ਰੱਖ ਕੇ ਕੋਈ ਕੰਮ ਕਰਨ ਲੱਗ ਪਈ।

ਇਸ ਦੌਰਾਨ 2 ਨੌਜਵਾਨ ਬੈਗ ਚੋਰੀ ਕਰ ਕੇ ਉਥੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਬੈਗ ’ਚ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਸੋਨੇ ਦੀ ਮੁੰਦਰੀ ਸੀ, ਜਿਸ ਨੂੰ ਚੋਰਾਂ ਨੇ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਹੋਟਲ ’ਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਹੈ, ਜਿਸ ’ਚ ਕਾਲਾ ਕੋਟ ਪਾਏ ਹੋਏ 2 ਨੌਜਵਾਨ ਵਿਆਹ ਸਮਾਗਮ ’ਚ ਸ਼ਾਮਲ ਹੁੰਦੇ ਨਜ਼ਰ ਆਏ ਹਨ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News