ਘਰ ਤੇ ਦੁਕਾਨ ’ਚੋਂ ਗਹਿਣੇ ਤੇ ਨਕਦੀ ਚੋਰੀ

Thursday, Sep 19, 2024 - 03:30 PM (IST)

ਘਰ ਤੇ ਦੁਕਾਨ ’ਚੋਂ ਗਹਿਣੇ ਤੇ ਨਕਦੀ ਚੋਰੀ

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚੋਰਾਂ ਨੇ ਫਿਰ ਘਰ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਗਹਿਣੇ ਤੇ ਇਲੈਕਟ੍ਰਾਨਿਕ ਸਾਮਾਨ ਚੋਰੀ ਕਰ ਲਿਆ। ਮਨੀਮਾਜਰਾ ਦੇ ਵਿਸ਼ਾਲ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ 16-17 ਸਤੰਬਰ ਦੀ ਰਾਤ ਨੂੰ ਘਰੋਂ ਲੈਪਟਾਪ, ਇਕ ਜੋੜੀ ਸੋਨੇ ਦੀਆਂ ਵਾਲੀਆਂ ਤੇ ਕੱਪੜਿਆਂ ਦਾ ਬੈਗ ਚੋਰੀ ਹੋ ਗਿਆ। ਵਾਰਦਾਤ ਸਮੇਂ ਉਨ੍ਹਾਂ ਦਾ ਲੜਕਾ ਹਸਪਤਾਲ ’ਚ ਦਾਖ਼ਲ ਸੀ ਤੇ ਉਹ ਆਪਣੀ ਪਤਨੀ ਨਾਲ ਉੱਥੇ ਹੀ ਸਨ।

ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸੈਕਟਰ-66 ਦੇ ਵਸਨੀਕ ਜੁਗਲ ਕਿਸ਼ੋਰ ਨੇ ਦੱਸਿਆ ਕਿ ਉਹ ਸੈਕਟਰ-44 ’ਚ ਕਰਿਆਨੇ ਦੀ ਦੁਕਾਨ ਕਰਦੇ ਹਨ। ਕੁਝ ਅਣਪਛਾਤੇ ਵਿਅਕਤੀ ਦੁਕਾਨ ਦੇ ਪਿਛਲੇ ਦਰਵਾਜ਼ੇ ਦਾ ਤਾਲਾ ਤੋੜ ਕੇ 12 ਹਜ਼ਾਰ ਰੁਪਏ ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਲੈ ਗਏ। ਸੈਕਟਰ-34 ਥਾਣਾ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News