Fortuner ਅੱਗੇ ਲਾ ਘੇਰ ਲਈ ਸਵਾਰੀਆਂ ਵਾਲੀ ਬੱਸ, ਵਾਰਦਾਤ CCTV 'ਚ ਕੈਦ (ਵੀਡੀਓ)

Friday, Sep 13, 2024 - 03:02 PM (IST)

Fortuner ਅੱਗੇ ਲਾ ਘੇਰ ਲਈ ਸਵਾਰੀਆਂ ਵਾਲੀ ਬੱਸ, ਵਾਰਦਾਤ CCTV 'ਚ ਕੈਦ (ਵੀਡੀਓ)

ਫਾਜ਼ਿਲਕਾ : ਇੱਥੇ ਕਮਾਲਵਾਲਾ ਅਤੇ ਕਟਾਹੜਾ ਪਿੰਡ ਨੂੰ ਜਾਂਦੀ ਸੜਕ ਨੇੜੇ ਬੀਤੀ ਸ਼ਾਮ ਬੱਸ ਲੁੱਟਣ ਦੀ ਘਟਨਾ ਵਾਪਰੀ। ਇਸ ਲੁੱਟ ਦੀ ਵਾਰਦਾਤ ਨੂੰ ਪ੍ਰਿਤਪਾਲ ਸਿੰਘ ਵਾਸੀ ਮਾਮੂਖੇੜਾ, ਉਸ ਦੇ ਨਾਲ ਸਾਰਜ ਸਿੰਘ ਅਤੇ 5-7 ਹੋਰ ਅਣਪਛਾਤੇ ਵਿਅਕਤੀਆਂ ਨੇ ਅੰਜਾਮ ਦਿੱਤਾ। ਇਹ ਲੋਕ ਆਪਣੀ ਫਾਰਚੂਨਰ ਕਾਰ ਨੂੰ ਬੱਸ ਦੇ ਅੱਗੇ ਖੜ੍ਹੀ ਕਰਕੇ ਰੋਕਣ ਵਿੱਚ ਸਫ਼ਲ ਹੋ ਗਏ। ਜਿਵੇਂ ਹੀ ਬੱਸ ਰੁਕੀ ਤਾਂ ਇਨ੍ਹਾਂ ਵਿਅਕਤੀਆਂ ਨੇ ਬੱਸ ਦੇ ਕੰਡਕਟਰ ਨੂੰ ਡਰਾ-ਧਮਕਾ ਕੇ ਉਸ ਕੋਲੋਂ 2000 ਤੋਂ 2500 ਰੁਪਏ ਖੋਹ ਲਏ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ ਅੰਮ੍ਰਿਤਸਰ ਲਾਗੇ ਬਣ ਰਿਹਾ ਚੱਕਰਵਾਤ, ਮਚਾ ਸਕਦੈ ਤਬਾਹੀ!

ਇਸ ਦੌਰਾਨ ਕੰਡਕਟਰ ਅਤੇ ਹੋਰ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਡਕਟਰ ਕੋਲ ਰੱਖੇ ਪੈਸੇ ਲੁੱਟਣ ਤੋਂ ਬਾਅਦ ਇਹ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਬੱਸ ਸਵਾਰਾਂ ਅਨੁਸਾਰ ਫਾਰਚੂਨਰ 'ਚ ਸਵਾਰ ਲੋਕ ਪਹਿਲਾਂ ਹੀ ਬੱਸ ਦਾ ਪਿੱਛਾ ਕਰ ਰਹੇ ਸਨ ਅਤੇ ਸੁੰਨਸਾਨ ਜਗ੍ਹਾ ਦਾ ਫ਼ਾਇਦਾ ਚੁੱਕਦੇ ਹੋਏ ਉਨ੍ਹਾਂ ਨੇ ਬੱਸ ਨੂੰ ਰੋਕ ਲਿਆ। ਇਸ ਘਟਨਾ ਨਾਲ ਯਾਤਰੀਆਂ 'ਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਲੋਕ ਅਜਿਹੀਆਂ ਘਟਨਾਵਾਂ ਤੋਂ ਚਿੰਤਤ ਹਨ ਅਤੇ ਸਥਾਨਕ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪੰਚਾਇਤ ਸੰਮਤੀਆਂ ਹੋਈਆਂ ਭੰਗ, ਪੰਚਾਇਤੀ ਚੋਣਾਂ ਜਲਦ!

ਘਟਨਾ ਦੇ ਤੁਰੰਤ ਬਾਅਦ ਬੱਸ ਡਰਾਈਵਰ ਅਤੇ ਕੰਡਕਟਰ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸ-ਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਪਰ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਸੂਚਿਤ ਕਰਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=

 


author

Babita

Content Editor

Related News