ਟੀਚਰ ਭੈਣ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਭਰਾ, ਰਸਤੇ ''ਚ ਵਾਪਰੀ ਅਣਹੋਣੀ ਨੇ ਪੁਆਏ ਵੈਣ

Wednesday, Sep 25, 2024 - 06:44 PM (IST)

ਟੀਚਰ ਭੈਣ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਭਰਾ, ਰਸਤੇ ''ਚ ਵਾਪਰੀ ਅਣਹੋਣੀ ਨੇ ਪੁਆਏ ਵੈਣ

ਟਾਂਡਾ ਉੜਮੁੜ (ਪੰਡਿਤ,ਗੁਪਤਾ,ਜਸਵਿੰਦਰ )- ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਮਾਰਕਫੈੱਡ ਗੋਦਾਮ (ਡਿਪਸ ਸਕੂਲ)ਫਾਟਕ ਨੇੜੇ ਅੱਜ ਸਵੇਰੇ ਵਾਪਰੇ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਅੰਮ੍ਰਿਤਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਦੇਹਰੀਵਾਲ (ਗੜ੍ਹਦੀਵਾਲਾ ) ਦੇ ਰੂਪ ਵਿਚ ਹੋਈ ਹੈ, ਜੋ ਪਾਠੀ ਸਿੰਘ ਸੀ। ਹਾਦਸਾ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਟਾਂਡਾ ਉੜਮੁੜ ਦੇ ਇਕ ਸਕੂਲ ਵਿਚ ਆਪਣੀ ਟੀਚਰ ਭੈਣ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਕਿ ਅੰਮ੍ਰਿਤਪ੍ਰੀਤ, ਕਮਾਖ਼ਿਆ ਐਕਸਪ੍ਰੈੱਸ ਗੱਡੀ ਦੀ ਚਪੇਟ ਵਿਚ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 

ਹਾਦਸੇ ਦੌਰਾਨ ਉਸ ਦਾ ਮੋਟਰਸਾਈਕਲ ਡਿਪਸ ਸਕੂਲ ਰੇਲਵੇ ਫਾਟਕ ਨੇੜੇ ਖੜ੍ਹਾ ਸੀ। ਅੰਮ੍ਰਿਤਪ੍ਰੀਤ ਕਿਹੜੇ ਹਾਲਾਤ ਵਿਚ ਰੇਲਗੱਡੀ ਦੀ ਲਪੇਟ ਵਿਚ ਆਇਆ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਏ. ਐੱਸ. ਆਈ. ਸਤਪਾਲ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਕਾਰਵਾਈ ਸ਼ੁਰੂ ਕੀਤੀ ਹੈ।  

ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ ਨੇੜੇ ਪੂਰਾ ਇਲਾਕਾ ਕਰ ਦਿੱਤਾ ਸੀਲ, ਵੱਡੀ ਵਜ੍ਹਾ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News