ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
Wednesday, Sep 25, 2024 - 05:56 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਥਾਨਕ ਗੁਰੂ ਨਾਨਕ ਨਗਰੀ ਮਗਰਾਲਾ ਰੋਡ, ਸੰਤੋਸ਼ ਪੈਲੇਸ ਨੇੜੇ ਦਿਨ-ਦਿਹਾੜੇ ਚੋਰਾਂ ਨੇ ਬੰਦ ਪਏ ਇੱਕ ਘਰ ਨੂੰ ਨਿਸ਼ਾਨਾ ਬਣਾ ਲਿਆ। ਉਹ ਤਾਲੇ ਤੋੜ ਕੇ ਘਰ ਅੰਦਰ ਵੜੇ ਕੇ ਅੰਦਰ ਪਈ ਰੱਖੀ ਅਲਮਾਰੀ 'ਚੋਂ ਕਰੀਬ ਇਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਮਕਾਨ ਮਾਲਕ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਪੀੜਤ ਮਕਾਨ ਮਾਲਕ ਸ਼ਿਵ ਲਾਲ ਵਾਸੀ ਗੁਰੂ ਨਾਨਕ ਨਗਰੀ ਮਗਰਾਲਾ ਰੋਡ ਨੇੜੇ ਸੰਤੋਸ਼ ਪੈਲਸ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਬਾਜ਼ਾਰ ਕਿਸੇ ਕੰਮ ਗਏ ਹੋਏ ਸਨ। ਇਸ ਤੋਂ ਬਾਅਦ ਜਦ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਜਦ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਘਰ ਅੰਦਰ ਪਈ ਦੀ ਅਲਮਾਰੀ ਦਾ ਵੀ ਤਾਲਾ ਟੁੱਟਿਆ ਹੋਇਆ ਸੀ ਤੇ ਉਸ ਅੰਦਰ ਪਈ ਕਰੀਬ 1 ਲੱਖ ਰੁਪਏ ਦੀ ਨਗਦੀ ਗਾਇਬ ਸੀ।
ਇਹ ਵੀ ਪੜ੍ਹੋ- ਇੰਨੀ ਗੂੜ੍ਹੀ ਦੋਸਤੀ ਨੂੰ ਖ਼ੌਰੇ ਕੀਹਦੀ ਲੱਗ ਗਈ ਨਜ਼ਰ ; ਜ਼ਾਲਮਾਂ ਨੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਆਪਣਾ ਜਿਗਰੀ ਯਾਰ
ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਇੱਕ ਪਰਸ ਪਿਆ ਹੋਇਆ ਸੀ ਜਿਸ ਵਿੱਚ ਇੱਕ ਆਧਾਰ ਕਾਰਡ ਪਿਆ ਹੋਇਆ ਸੀ। ਪੀੜਤ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਹ ਪਰਸ ਚੋਰੀ ਕਰਨ ਵਾਲੇ ਨੌਜਵਾਨ ਦਾ ਹੀ ਹੈ। ਪੀੜਤ ਮਕਾਨ ਮਾਲਕ ਸ਼ਿਵ ਲਾਲ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚ ਸ਼ੁਰੂ ਹੋਈ ਲੜਾਈ ਬਾਹਰ ਆ ਕੇ ਵੀ ਨਾ ਮੁੱਕੀ ; ਨੌਜਵਾਨ ਨੂੰ ਅਗਵਾ ਕਰ ਕੇ ਉਤਰਵਾਏ ਕੱਪੜੇ, ਬਣਾਈ ਵੀਡੀਓ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e