ਦਿਨ ਦਿਹਾੜੇ ਘਰ ''ਚੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ

Saturday, Sep 28, 2024 - 03:20 AM (IST)

ਕੋਟ ਫਤੂਹੀ (ਬਹਾਦਰ ਖਾਨ) - ਬੀਤੇ ਦਿਨ ਵਾਰਡ ਨੰਬਰ 8 ਲੰਗੇਰੀ ਰੋਡ ਸੰਤਾਂ ਦੀ ਕੁਟੀਆ ਨੇੜੇ ਮਾਹਿਲਪੁਰ ਵਿਖੇ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਉਪਿੰਦਰਜੀਤ ਸਿੰਘ  ਪੁੱਤਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਦੋਵੇਂ ਪਤੀ-ਪਤਨੀ ਰੋਜ਼ਾਨਾ ਦੀ ਤਰ੍ਹਾਂ ਨਿੱਜੀ ਸਕੂਲ ਵਿਚ ਪੜ੍ਹਾਉਣ ਜਾਂਦੇ ਹਾਂ, ਪਰ ਜਦੋਂ ਅਸੀਂ ਅੱਜ ਸਕੂਲ ਤੋਂ ਪੜ੍ਹਾ ਕੇ ਘਰ ਵਾਪਿਸ ਆਏ ਤਾਂ ਦੇਖਿਆ ਕਿ ਸਾਡੇ ਘਰ ਦੇ ਸਾਰੇ ਲਾੱਕ ਅਤੇ ਅੰਦਰ ਅਲਮਾਰੀ ਦੇ ਲਾੱਕ ਚੋਰਾਂ ਵਲੋਂ ਤੋੜੇ ਹੋਏ ਸਨ ਅਤੇ ਸਾਰੇ ਘਰ ਦੀ ਬੇਖੌਫ ਹੋ ਕੇ ਫਰੋਲਾ-ਫਰਾਲੀ ਕੀਤੀ ਹੋਈ ਸੀ। ਜਦੋਂ ਅਸੀਂ ਆਪਣੀ ਅਲਮਾਰੀ ਚੈਕ ਕੀਤੀ ਤਾਂ ਚੋਰ ਉਸ ਵਿੱਚੋਂ 40,000 ਰੁਪਏ ਨਗਦ, ਇੱਕ ਜੋੜਾ ਸੋਨੇ ਦੀਆਂ ਵਾਲੀਆਂ, ਇੱਕ ਜੋੜੀ ਟੌਪਸ ਸੋਨੇ ਦਾ, ਪੰਜ ਕੋਕੇ ਸੋਨੇ ਦੇ, ਦੋ ਜੋੜੇ ਝਾਂਜਰਾਂ ਚਾਂਦੀ ਦੀਆਂ, ਇੱਕ ਛੱਲਾ ਚਾਂਦੀ ਦਾ ਅਤੇ 4-5 ਸਿੰਗੀਆਂ ਗਲ ਵਾਲੀਆਂ ਚੋਰੀ ਕਰਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਗਰੋਂ ਦਿਨ ਦਿਹਾੜੇ ਹੋਈ ਚੋਰੀ ਵਿੱਚ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


Inder Prajapati

Content Editor

Related News