ਇਕ ਲੱਖ ਤੋਂ ਜ਼ਿਆਦਾ ਦੀ ਨਕਦੀ ਸਮੇਤ ਸੱਟੇਬਾਜ਼ ਕਾਬੂ

Monday, Sep 16, 2024 - 05:17 PM (IST)

ਇਕ ਲੱਖ ਤੋਂ ਜ਼ਿਆਦਾ ਦੀ ਨਕਦੀ ਸਮੇਤ ਸੱਟੇਬਾਜ਼ ਕਾਬੂ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਪੁਲਸ ਨੇ 1 ਲੱਖ, ਇੱਕ ਹਜ਼ਾਰ, 50 ਰੁਪਏ ਦੀ ਨਕਦੀ ਸਮੇਤ ਇੱਕ ਸੱਟੇਬਾਜ਼ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸ਼ਹੀਦ ਉਧਮ ਸਿੰਘ ਚੌਂਕ ਮੌਜੂਦ ਸੀ ਤਾਂ ਮੁਖਬਰ ਖ਼ਾ ਨੇ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਉਰਫ਼ ਮੱਢੀ ਪੁੱਤਰ ਚੰਨ ਸਿੰਘ ਵਾਸੀ ਗਲੀ ਨੰਬਰ-1 ਰਾਜੀਵ ਨਗਰੀ ਜਲਾਲਾਬਾਦ ਦੜ੍ਹਾ-ਸੱਟਾ ਲਿਖਣ ਦਾ ਆਦੀ ਹੈ, ਜੋ ਅੱਜ ਵੀ ਨਵੇਂ ਬੱਸ ਅੱਡੇ ਜਲਾਲਾਬਾਦ ਦੇ ਬਾਹਰ ਖੜ੍ਹਾ ਹੋ ਕੇ ਲੋਕਾਂ ਨੂੰ ਉੱਚੀ-ਉੱਚੀ ਆਵਾਜ਼ ਦੇ ਕੇ ਦੜਾ-ਸੱਟਾ ਲਗਾਉਣ ਲਈ ਕਹਿ ਰਿਹਾ ਹੈ।

ਪੁਲਸ ਨੇ ਛਾਪੇਮਾਰੀ ਕਰਕੇ ਉਸ ਨੂੰ ਇਕ ਲੱਖ, ਇੱਕ ਹਜ਼ਾਰ 50 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ। ਉਸ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਬਾਅਦ ਵਿੱਚ ਉਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ਹਿਰ ਦੀ ਜਨਤਾ ਪੁਲਸ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਇੰਨੀ ਵੱਡੀ ਕਾਰਵਾਈ ’ਤੇ ਸੰਤੁਸ਼ਟ ਸੀ ਕਿ ਹੁਣ ਪੁਲਸ ਪ੍ਰਸ਼ਾਸ਼ਨ ਨੇ ਮਗਰਮੱਛ ਨੂੰ ਹੱਥ ਪਾਇਆ ਹੈ ਕਿਉਂਕਿ ਸ਼ਹਿਰ ਅਤੇ ਪਿੰਡਾਂ ’ਚ ਉਕਤ ਵਿਅਕਤੀ ਦੇ ਸਾਥੀ ਕਈ ਥਾਵਾਂ ’ਤੇ ਦੜ੍ਹੇ-ਸੱਟੇ ਦਾ ਕੰਮ ਕਰਦੇ ਸਨ, ਜਿਸਦੇ ਚੱਲਦਿਆਂ ਕਈ ਗਰੀਬ ਪਰਿਵਾਰ ਕਰਜਾਈ ਹੋ ਕੇ ਸ਼ਹਿਰ ਛੱਡ ਗਏ।


author

Babita

Content Editor

Related News