ਮੋਟਰਸਾਈਕਲ ਤੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

Thursday, Sep 19, 2024 - 04:26 PM (IST)

ਮੋਟਰਸਾਈਕਲ ਤੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਗੁਰੂਹਰਸਹਾਏ (ਮਨਜੀਤ) : ਥਾਣਾ ਗੁਰੂਹਰਸਹਾਏ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਮੋਟਰਸਾਈਕਲ ਅਤੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਚੈਕਿੰਗ ਸਬੰਧੀ ਕੁਟੀ ਮੋੜ ਕੋਲ ਪੁੱਜੀ ਤਾਂ ਇਸ ਦੌਰਾਨ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅਮਰਜੀਤ ਸਿੰਘ, ਮਨਜੀਤ ਸਿੰਘ ਪੁੱਤਰਾਨ ਪ੍ਰੀਤਮ ਸਿੰਘ ਗੁਰੂਹਰਸਹਾਏ ਮੋਟਰਸਾਈਕਲ ਅਤੇ ਮੋਟਰਾਂ ਦੀਆਂ ਤਾਰਾਂ ਤੇ ਹੋਰ ਸਾਮਾਨ ਚੋਰੀ ਕਰਦੇ ਹਨ।

ਉਹ ਇਸ ਸਮੇਂ ਪੁਲ ਸੂਆ ਨੇੜੇ ਪਿੰਡ ਕੁਟੀ ’ਤੇ ਚੋਰੀ ਕੀਤੇ ਮੋਟਰਸਾਈਕਲ, ਖੇਤਾਂ ’ਚੋਂ ਚੋਰੀ ਕੀਤੀਆਂ ਮੋਟਰਾਂ ਆਦਿ ਹੋਰ ਸਾਮਾਨ ਲੈ ਕੇ ਕਬਾੜੀਆ ਕਾਲੀ ਚਰਨ ਪੁੱਤਰ ਲਾਲ ਚੰਦ ਤੇ ਫੇਰੀ ਵਾਲਾ ਜੱਗੂ ਪੁੱਤਰ ਅਰਜਨ ਨੂੰ ਚੋਰੀ ਕੀਤਾ ਸਾਮਾਨ ਵੇਚਣ ਲਈ ਖੜ੍ਹੇ ਸੌਦੇਬਾਜ਼ੀ ਦੀ ਸਲਾਹ ਕਰ ਰਹੇ ਹਨ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਸ ਨੇ ਦੱਸਿਆ ਕਿ ਇਸ ਇਤਲਾਹ ’ਤੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News