ਪੰਜਾਬ ''ਚ ਵੱਡੀ ਵਾਰਦਾਤ, ਡੀ. ਐੱਸ. ਪੀ. ਦੇ ਘਰ ਹੋ ਗਿਆ ਕਾਂਡ, ਸੀ. ਸੀ. ਟੀ. ਵੀ. ਦੇਖ ਉਡੇ ਹੋਸ਼

Friday, Sep 20, 2024 - 06:14 PM (IST)

ਪੰਜਾਬ ''ਚ ਵੱਡੀ ਵਾਰਦਾਤ, ਡੀ. ਐੱਸ. ਪੀ. ਦੇ ਘਰ ਹੋ ਗਿਆ ਕਾਂਡ, ਸੀ. ਸੀ. ਟੀ. ਵੀ. ਦੇਖ ਉਡੇ ਹੋਸ਼

ਬਠਿੰਡਾ (ਵਿਜੈ ਵਰਮਾ) : ਚੋਰਾਂ ਤੋਂ ਹੁਣ ਖੁਦ ਪੁਲਸ ਵੀ ਸੁਰੱਖਿਅਤ ਨਹੀਂ ਹੈ। ਅਜਿਹਾ ਹੀ ਮਾਮਲਾ ਬਠਿੰਡਾ ਵਿਖੇ ਸਾਹਮਣੇ ਆਇਆ ਹੈ, ਜਿੱਥੇ ਡੀ. ਐੱਸ. ਪੀ. ਸੀ. ਆਈ. ਡੀ. ਦੇ ਘਰੋਂ ਚੋਰ ਲੱਖਾਂ ਦੇ ਗਹਿਣੇ, ਨਗਦੀ ਅਤੇ ਡਾਇਮੰਡ ਸੈੱਟ ਚੋਰੀ ਕਰਕੇ ਲੈ ਗਏ, ਜਿਨ੍ਹਾਂ ਖਿਲਾਫ਼ ਥਾਣਾ ਸਿਵਲ ਲਾਈਨ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਪਰਮਿੰਦਰ ਸਿੰਘ ਦੀ ਪਤਨੀ ਤਰਨਜੀਤ ਕੌਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 18 ਸਤੰਬਰ ਨੂੰ 2 ਅਣਪਛਾਤੀਆਂ ਔਰਤਾਂ ਉਨ੍ਹਾਂ ਦੇ ਘਰੋਂ ਨਗਦੀ, ਗਹਿਣੇ ਅਤੇ ਡਾਇਮੰਡ ਸੈੱਟ ਚੋਰੀ ਕਰਕੇ ਲੈ ਗਈਆਂ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਲਗਭਗ 23 ਲੱਖ ਦੇ ਕਰੀਬ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕ ਭੁੱਲ ਨਾ ਕਰਨ ਇਹ ਵੱਡੀ ਗ਼ਲਤੀ, 5000 ਜੁਰਮਾਨਾ ਤੇ ਰੱਦ ਹੋਵੇਗਾ ਲਾਇਸੈਂਸ

ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਡੀ. ਐੱਸ. ਪੀ. ਦੇ ਘਰ ਸਫਾਈ ਦਾ ਕੰਮ ਕਰਦੀਆਂ ਸਨ। ਇਸ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਵਿਚ 2 ਔਰਤਾਂ ਦੀਆ ਤਸਵੀਰਾਂ ਸਾਹਮਣੇ ਆਈਆ ਹਨ, ਜਿਸ ਦੇ ਆਧਾਰ 'ਤੇ ਦੋਵਾਂ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੀਆਂ ਉਕਤ ਔਰਤਾਂ ਘਰ ਵਿਚ ਸਫ਼ਾਈ ਦਾ ਕੰਮ ਕਰਦੀਆਂ ਸਨ ਜਿਨ੍ਹਾਂ 'ਤੇ ਚੋਰੀ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਉਕਤ ਔਰਤਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ੀ ਨਾਲ ਫੈਲ ਰਹੀ ਇਸ ਬਿਮਾਰੀ ਨੂੰ ਲੈ ਕੇ ਜਾਰੀ ਹੋਇਆ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News