ਪੰਜਾਬ ''ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ ; ''ਆਪ'' ਆਗੂ ਦੇ ਘਰ ''ਤੇ ਹੋ ਗਈ ਫਾਇਰਿੰਗ

Monday, Sep 16, 2024 - 04:55 AM (IST)

ਬਟਾਲਾ (ਸਾਹਿਲ)- ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸੇਖਵਾਂ ਦੇ ਪਿੰਡ ਤੱਤਲਾ ਵਿਖੇ ਦੇਰ ਰਾਤ ਕਰੀਬ 9 ਵਜੇ 'ਆਮ ਆਦਮੀ ਪਾਰਟੀ' ਦੇ ਹਲਕਾ ਬਟਾਲਾ ਤੋਂ ਬਲਾਕ ਪ੍ਰਧਾਨ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ 8 ਤੋਂ 9 ਫਾਇਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਦਿੰਦੇ ਮਨਜਿੰਦਰ ਸਿੰਘ ਉਰਫ ਮਿੰਟੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੱਤਲਾ ਨੇ ਦੱਸਿਆ ਕਿ ਉਹ ਘਰ ਦੀ ਛੱਤ ’ਤੇ ਖੜ੍ਹਾ ਸੀ ਕਿ ਇਸ ਦੌਰਾਨ ਅਣਪਛਾਤੇ ਵਿਅਕਤੀ ਗੱਡੀਆਂ ’ਚ ਸਵਾਰ ਹੋ ਕੇ ਆਏ ਤੇ ਉਸ ਦੇ ਘਰ ਵੱਲ 8 ਤੋਂ 9 ਫਾਇਰ ਕੀਤੇ ਤੇ ਕਾਦੀਆਂ ਸਾਈਡ ਨੂੰ ਫਰਾਰ ਹੋ ਗਏ। ਇਸ ਸਬੰਧੀ ਉਸ ਨੇ ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਅਤੇ ਪੁਲਸ ਨੂੰ ਸੂਚਿਤ ਕੀਤਾ।

PunjabKesari

ਇਹ ਵੀ ਪੜ੍ਹੋ- ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ ; ਮੁਲਤਵੀ ਹੋਇਆ ਨਾਮਦਾਨ ਪ੍ਰੋਗਰਾਮ

ਘਟਨਾ ਤੋਂ ਬਾਅਦ ਡੀ.ਐੱਸ.ਪੀ. ਸੰਜੀਵ ਕੁਮਾਰ ਥਾਣਾ ਸੇਖਵਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਹਲਕਾ ਵਿਧਾਇਕ ਬਟਾਲਾ ਸੂਬਾ ਉਪ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੀ ਦਿੱਤੀ। ਐੱਸ.ਐੱਚ.ਓ. ਗੁਰਮਿੰਦਰ ਸਿੰਘ ਢਿੱਲੋਂ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47

 


Harpreet SIngh

Content Editor

Related News