ਦਿਨ-ਦਿਹਾੜੇ ਵੱਡੀ ਵਾਰਦਾਤ, ਬੇਖ਼ੌਫ਼ ਲੁਟੇਰੇ ਨੇ ਘਰ 'ਚ ਵੜ ਕੇ ਔਰਤ ਨਾਲ ਕਰ'ਤਾ ਕਾਂਡ

Saturday, Sep 14, 2024 - 11:12 PM (IST)

ਸੈਲਾ ਖੁਰਦ (ਅਰੋੜਾ)- ਨਜ਼ਦੀਕੀ ਇਲਾਕੇ ਦੇ ਸ਼ੇਰਾਂ ਵਾਲੇ ਗੇਟ ਕੋਲ ਸੰਘਣੀ ਆਬਾਦੀ ਵਾਲੇ ਮੁਹੱਲੇ 'ਚ ਇਕ ਬੇਖ਼ੌਫ਼ ਲੁਟੇਰੇ ਵੱਲੋਂ ਘਰ ਅੰਦਰ ਵੜ ਕੇ ਚਾਕੂ ਦੀ ਨੋਕ 'ਤੇ ਔਰਤ ਦੀਆ ਵਾਲ਼ੀਆਂ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਰਾਮ ਪਿਆਰੀ ਪਤਨੀ ਜਗਤ ਨਾਰਾਇਣ ਤੀਰਥ ਸਿੰਘ ਦੇ ਮਕਾਨ 'ਚ ਕਿਰਾਏ 'ਤੇ ਰਹਿੰਦੀ ਹੈ।

ਇਸ ਮਕਾਨ 'ਚ 9 ਕਮਰੇ ਕਿਰਾਏ 'ਤੇ ਦਿੱਤੇ ਹੋਏ ਹਨ, ਜਿਨ੍ਹਾਂ 'ਚ ਵੱਖ-ਵੱਖ ਪ੍ਰਵਾਸੀ ਰਹਿੰਦੇ ਹਨ। ਪੀੜਤ ਔਰਤ ਰਾਮ ਪਿਆਰੀ ਘਰ ਅੰਦਰ ਮੌਜੂਦ ਸੀ ਤਾਂ ਲੁਟੇਰੇ ਨੇ ਚਾਕੂ ਦਿਖਾ ਕੇ ਉਸ ਦੀਆ ਸੋਨੇ ਦੀਆ ਵਾਲੀਆਂ ਖੋਹ ਲਈਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਨਾ ਵੀਜ਼ਾ ਲਗਵਾਇਆ, ਨਾ ਪੈਸੇ ਮੋੜੇ ; ਪੁੱਛਣ ਗਏ ਕਲਾਇੰਟ ਨੂੰ ਏਜੰਟ ਨੇ ਬਾਊਂਸਰਾਂ ਤੋਂ ਕੁਟਵਾਇਆ

ਲੁਟੇਰੇ ਦੀ ਘਰ ਅੰਦਰ ਵੜਦੇ ਦੀ ਤਸਵੀਰ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਪੀੜਤਾ ਨੇ ਸਥਾਨਕ ਪੁਲਸ ਚੌਂਕੀ ਪਹੁੰਚ ਕੇ ਇਸ ਵਾਰਦਾਤ ਦੀ ਜਾਣਕਾਰੀ ਦੇ ਦਿੱਤੀ ਹੈ। ਇਲਾਕੇ 'ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੇ ਲੁਟੇਰਿਆਂ ਦੇ ਵਧ ਰਹੇ ਹੌਸਲਿਆਂ ਕਾਰਣ ਲੋਕਾਂ 'ਚ ਸਹਿਮ ਦਾ ਮਾਹੌਲ ਹੈ। 

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; 'ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News