ਕਹਿਰ ਓ ਰੱਬਾ! ਨੌਜਵਾਨ ਨੇ ਜਾਣਾ ਸੀ ਵਿਦੇਸ਼, ਫਲਾਈਟ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਹੀ ਵਾਪਰ ਗਈ ਅਣਹੋਣੀ

Saturday, Jan 17, 2026 - 07:18 PM (IST)

ਕਹਿਰ ਓ ਰੱਬਾ! ਨੌਜਵਾਨ ਨੇ ਜਾਣਾ ਸੀ ਵਿਦੇਸ਼, ਫਲਾਈਟ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਹੀ ਵਾਪਰ ਗਈ ਅਣਹੋਣੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਅੱਡਾ ਲਾਚੋਵਾਲ ਨੇੜੇ ਬੀਤੀ ਰਾਤ ਹੋਏ ਇਕ ਸੜਕ ਹਾਦਸੇ ਵਿੱਚ  ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਸੁੱਖਾ (31) ਪੁੱਤਰ ਰਾਮਦਾਸ ਵਾਸੀ ਪਿੰਡ ਕੰਧਾਲਾ ਜੱਟਾਂ ਵਜੋਂ ਹੋਈ ਹੈ । ਸੁਖਵਿੰਦਰ ਸਿੰਘ ਰਾਜ ਮਿਸਤਰੀ ਤੇ ਲੱਕੜ ਦਾ ਕੰਮ ਕਰਦਾ ਸੀ। 

ਇਹ ਵੀ ਪੜ੍ਹੋ: 'ਆਪ' ਦੇ ਵਸ 'ਚ ਨਹੀਂ ਸਰਕਾਰ ਚਲਾਉਣਾ, ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਹੋਈ ਫੇਲ੍ਹ: ਰਾਜਿੰਦਰ ਪਾਲ ਗੌਤਮ

ਉਕਤ ਨੌਜਵਾਨ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੁਖਵਿੰਦਰ ਸਿੰਘ ਸੁੱਖਾ ਹੁਸ਼ਿਆਰਪੁਰ ਤੋਂ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਵਿੰਦਰ ਨੇ ਕੁਝ ਦਿਨਾਂ ਵਿੱਚ ਹੀ ਵਿਦੇਸ਼ ਜਾਣਾ ਸੀ ਪਰ ਫਲਾਈਟ ਚੜ੍ਹਨ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਗਈ। ਇਸ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਹੋ ਗਿਆ ਬੰਦ! ਲੱਗਾ ਲੰਬਾ ਜਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News