ਡਿਪਟੀ ਸਪੀਕਰ ਵੱਲੋਂ ਕੀਤੇ ਮਿੰਨੀ ਬਾਈਪਾਸ ਦੇ ਐਲਾਨ ਨੇ 400 ਕਰੋੜੀ ਬਾਈਪਾਸ ਦੇ ਦਾਅਵੇ ਦੀ ਕੱਢੀ ਫੂਕ: ਨਿਮਿਸ਼ ਮਹਿਤਾ

Saturday, Feb 28, 2026 - 05:36 PM (IST)

ਡਿਪਟੀ ਸਪੀਕਰ ਵੱਲੋਂ ਕੀਤੇ ਮਿੰਨੀ ਬਾਈਪਾਸ ਦੇ ਐਲਾਨ ਨੇ 400 ਕਰੋੜੀ ਬਾਈਪਾਸ ਦੇ ਦਾਅਵੇ ਦੀ ਕੱਢੀ ਫੂਕ: ਨਿਮਿਸ਼ ਮਹਿਤਾ

ਗੜ੍ਹਸ਼ੰਕਰ (ਵੈੱਬ ਡੈਸਕ)- ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਕੀਤੇ ਗਏ ਮਿੰਨੀ ਬਾਈਪਾਸ ਦੇ ਐਲਾਨ ਅਤੇ ਇਲਾਕਾ ਵਾਸੀਆਂ ਨੂੰ ਦਿੱਤੀ ਗਈ ਵਧਾਈ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸੰਤਾਂ ਵੱਲੋਂ ਕਾਰ ਸੇਵਾ ਤਹਿਤ ਹੋਲੇ-ਮਹੱਲੇ ਦੀ ਸੰਗਤ ਦੀ ਸਹੂਲਤ ਲਈ ਆਰ. ਜੀ. ਤੌਰ 'ਤੇ ਚਲਾਏ ਗਏ ਪੁਰਾਣੇ ਰਸਤੇ ਨੂੰ ਸ਼ਹਿਰ ਗੜ੍ਹਸ਼ੰਕਰ ਦਾ ਮਿੰਨੀ ਬਾਈਪਾਸ ਐਲਾਨ ਕੇ ਰੋੜੀ ਨੇ ਆਪਣੀ ਅਤੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਲੀਅਤ ਲੋਕਾਂ ਅੱਗੇ ਪੇਸ਼ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਉਨ੍ਹਾਂ ਕਿਹਾ ਕਿ ਡਿਪਟੀ ਸਪੀਕਰ ਰੋੜੀ ਇਨ੍ਹਾਂ ਸਵਾ ਚਾਰ ਸਾਲਾਂ ਵਿਚ ਇਲਾਕੇ ਦੀ ਟਰੈਫਿਕ ਦੀ ਸਮੱਸਿਆ ਦੂਰ ਕਰਨ ਲਈ ਵਾਰ-ਵਾਰ ਪੱਤਰਕਾਰ ਸੰਮੇਲਨ ਕਰਕੇ ਬਾਈਪਾਸ ਬਣਾਉਣ ਦੇ ਦਾਅਵੇ ਕਰਦੇ ਆਏ ਹਨ ਪਰ ਹੁਣ ਤੱਕ ਉਹ ਇਸ ਮਸਲੇ ਵਿਚ ਕੁਝ ਵੀ ਨਹੀਂ ਕਰ ਸਕੇ। ਹੁਣ ਜਦੋਂ ਸੰਗਤਾਂ ਵੱਲੋਂ ਕਾਰ ਸੇਵਾ ਤਹਿਤ ਅਸਥਾਈ ਤੌਰ 'ਤੇ ਚਲਾਏ ਇਸ ਰਸਤੇ ਦੇ ਕੰਮ ਨੂੰ ਮਿੰਨੀ ਬਾਈਪਾਸ ਐਲਾਨ ਕੇ ਇੰਝ ਪੇਸ਼ ਕਰ ਰਹੇ ਹਨ, ਜਿਵੇਂ ਇਸ ਕੰਮ ਨੂੰ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਇਆ ਹੋਵੇ। 

ਇਹ ਵੀ ਪੜ੍ਹੋ:  'ਪੰਜਾਬ ਬਚਾਓ ਰੈਲੀ' ਦੌਰਾਨ ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ! ਮਾਨ ਸਰਕਾਰ 'ਤੇ ਸਾਧੇ ਨਿਸ਼ਾਨੇ

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੰਮ ਮਹਾਪੁਰਸ਼ਾਂ ਵੱਲੋਂ ਕਰਵਾਇਆ ਗਿਆ ਹੈ ਅਤੇ ਸੰਤਾਂ ਦੇ ਕੀਤੇ ਕੰਮ ਦਾ ਜੈ ਕ੍ਰਿਸ਼ਨ ਰੋੜੀ ਵੱਲੋਂ ਸਿਹਰਾ ਲੈਣ ਦੀ ਕੋਝੀ ਕੋਸ਼ਿਸ਼ ਕਰਨਾ ਬਹੁਤ ਹੀ ਨਿੰਦਣਯੋਗ ਹੈ। ਦੂਜਾ ਇਹ ਹੈ ਕਿ ਮਿੰਨੀ ਬਾਈਪਾਸ ਦੀ ਵਧਾਈ ਦੇ ਕੇ ਰੋੜੀ ਨੇ ਆਪ ਹੀ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ 400 ਕਰੋੜ ਦੀ ਲਾਗਤ ਨਾਲ ਬਾਈਪਾਸ ਬਣਾਉਣ ਦੀ ਦਾਅਵੇ ਸਰਾਸਰ ਝੂਠ ਹਨ। 

ਇਹ ਵੀ ਪੜ੍ਹੋ:  ਪੰਜਾਬ 'ਚੋਂ ਡਰੱਗ ਮਾਫ਼ੀਆ ਨੂੰ ਕੱਢਣ ਲਈ ਅਸੀਂ ਕਾਨੂੰਨ ਲੈ ਕੇ ਆਵਾਂਗੇ: ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਸ਼ਹਿਰ ਗੜ੍ਹਸ਼ੰਕਰ ਨੂੰ ਟਰੈਫਿਕ ਜਾਮ ਦੀ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਬਾਈਪਾਸ ਵਾਸਤੇ 400 ਕਰੋੜ ਤਾਂ ਕੀ 40 ਰੁਪਏ ਵੀ ਵਿਧਾਇਕ ਰੋੜੀ ਗੜ੍ਹਸ਼ੰਕਰ ਵਿਚ ਨਹੀਂ ਲਗਵਾ ਸਕੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਨ੍ਹਾਂ ਸਵਾ ਚਾਰ ਸਾਲਾਂ ਵਿਚ ਬਾਈਪਾਸ ਦੇ ਨਾਂ 'ਤੇ ਹਲਕਾ ਵਿਧਾਇਕ ਨੇ ਗੜ੍ਹਸ਼ੰਕਰ ਵਾਸੀਆਂ ਨੂੰ ਗੱਲਾਂ ਦਾ ਕੜ੍ਹਾਹ ਹੀ ਪਰੋਸਿਆ ਹੈ ਪਰ ਐੱਮ. ਐੱਲ. ਏ. ਰੋੜੀ ਇਹ ਯਾਦ ਰੱਖੇ ਕਿ ਵਿਧਾਨ ਸਭਾ ਚੋਣਾਂ ਆਉਣ ਵਿਚ ਸਿਰਫ਼ ਕੁਝ ਮਹੀਨੇ ਹੀ ਬਾਕੀ ਹਨ ਅਤੇ ਲੋਕ ਆਪਣੇ ਨਾਲ ਕੀਤੇ ਇਸ ਬਾਈਪਾਸ ਦੇ ਧੋਖੇ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਵਿਧਾਇਕ ਰੋੜੀ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ। 

ਇਹ ਵੀ ਪੜ੍ਹੋ:  ਭਗਵੰਤ ਮਾਨ ਨੇ ਚੁਟਕਲੇ ਸੁਣਾ ਬਣਾਈ ਸਰਕਾਰ, ਹੁਣ ਬਚਣ ਦੀ ਲੋੜ: ਪਰਗਟ ਸਿੰਘ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News