ਚੋਰਾਂ ਨੇ ਟਾਂਡਾ ਦੇ ਬਿਜਲੀ ਘਰ ਨੂੰ ਬਣਾਇਆ ਚੋਰੀ ਦਾ ਨਿਸ਼ਾਨਾ, ਦਫ਼ਤਰੀ ਦਸਤਾਵੇਜ਼ ਤੇ ਮੀਟਰ ਚੋਰੀ ਕੀਤੇ
Friday, Feb 27, 2026 - 04:18 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ)- ਬੀਤੀ ਰਾਤ ਚੋਰਾਂ ਨੇ ਪੰਜਾਬ ਪਾਵਰ ਕਾਮ ਕਾਰਪੋਰੇਸ਼ਨ ਟਾਂਡਾ ਦੇ ਬਿਜਲੀ ਘਰ ਦੇ ਸਿਟੀ ਦਫ਼ਤਰ ਤੇ ਸਬ ਅਰਬਨ ਦਫ਼ਤਰ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਓ. ਸਿਟੀ ਟਾਂਡਾ ਇੰਦਰਪਾਲ ਸਿੰਘ ਅਤੇ ਐੱਸ. ਡੀ. ਓ. ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਚੋਰੀ ਸਬੰਧੀ ਉਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਸੇਵਾਦਾਰ ਮਨਿੰਦਰ ਦੀਪ ਵਾਲੀਆ ਵੱਲੋਂ ਦਫ਼ਤਰ ਖੋਲ੍ਹਿਆ ਗਿਆ ਤਾਂ ਵੇਖਿਆ ਕਿ ਦਫ਼ਤਰ ਦਾ ਮੇਨ ਤਾਲਾ ਟੁੱਟਿਆ ਹੋਇਆ ਸੀ।
ਇਹ ਵੀ ਪੜ੍ਹੋ:ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! ਐਡਵਾਈਜ਼ਰੀ ਜਾਰੀ

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਿਟੀ ਟਾਂਡਾ ਅਧੀਨ ਪੈਂਦੇ ਕਰੀਬ 18 ਹਜ਼ਾਰ ਅਤੇ ਸਬ ਅਰਬਨ ਦੇ ਕਰੀਬ 15 ਹਜ਼ਾਰ ਬਿਜਲੀ ਖ਼ਪਤਕਾਰਾਂ ਦੇ ਦਫ਼ਤਰੀ ਦਸਤਾਵੇਜ਼ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਇਲਾਵਾ ਚੋਰਾਂ ਵੱਲੋਂ ਬਿਜਲੀ ਦੇ ਮੀਟਰ ਅਤੇ ਚੋਰੀ ਦੀ ਤਾਰ ਚੋਰੀ ਕੀਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਪੂਰੀ ਛਾਣਬੀਣ ਉਪਰੰਤ ਹੀ ਚੋਰੀ ਹੋਏ ਹੋਰ ਸਾਮਾਨ ਸਬੰਧੀ ਪੁਖ਼ਤਾ ਜਾਣਕਾਰੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਬੇਸ਼ੱਕ ਟਾਂਡਾ ਪੁਲਸ ਵੱਲੋਂ ਸ਼ਹਿਰ ਅੰਦਰ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਨਿਤ ਦਿਹਾੜੇ ਹੀ ਹੋ ਰਹੀਆਂ ਚੋਰੀਆਂ ਟਾਂਡਾ ਪੁਲਸ ਦੇ ਇਨਾਂ ਦਾਅਵਿਆਂ ਦੀ ਫੂਕ ਕੱਢ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਦੋ ਮਹੀਨਿਆਂ 'ਚ ਸਾਹਮਣੇ ਆਏ 530 ਤੋਂ ਵੱਧ ਮਾਮਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
