ਸੰਘਣੀ ਧੁੰਦ ਨੇ ਫਿਰ ਤੋਂ ਸਰਦੀਆਂ ਦੇ ਮੌਸਮ ਦਾ ਕਰਵਾਇਆ ਅਹਿਸਾਸ
Saturday, Feb 21, 2026 - 05:56 PM (IST)
ਟਾਂਡਾ ਉੜਮੁੜ (ਮੋਮੀ)-ਫਰਵਰੀ ਮਹੀਨਾ ਆਪਣੇ ਅਖੀਰਲੇ ਪੜਾਅ 'ਤੇ ਹੋਣ ਕਾਰਨ ਬੇਸ਼ੱਕ ਸਰਦੀ ਦਾ ਪ੍ਰਕੋਪ ਘਟ ਚੁੱਕਾ ਹੈ ਪਰ ਅੱਜ ਸਵੇਰ ਸਾਰ ਹੀ ਪਈ ਸੰਘਣੀ ਧੁੰਦ ਨੇ ਇਕ ਵਾਰ ਫਿਰ ਤੋਂ ਸਰਦੀਆਂ ਦੇ ਮੌਸਮ ਦਾ ਅਹਿਸਾਸ ਕਰਵਾਇਆ। ਤੜਕਸਾਰ ਹੀ ਕਰੀਬ 4 ਵਜੇ ਪਈ ਸੰਘਣੀ ਧੁੰਦ ਕਾਰਨ ਜਿੱਥੇ ਠੰਡ ਦਾ ਵੀ ਅਹਿਸਾਸ ਹੋ ਰਿਹਾ ਸੀ, ਉੱਥੇ ਹੀ ਸੜਕਾਂ ਤੇ ਵਿਜ਼ੀਬਿਲਿਟੀ ਜ਼ੀਰੋ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ, ਟਾਂਡਾ ਸ੍ਰੀ ਹਰਗੋਬਿੰਦਪੁਰ ਮਾਰਗ, ਟਾਂਡਾ ਹੁਸ਼ਿਆਰਪੁਰ ਮਾਰਗ ’ਤੇ ਪਈ ਧੁੰਦ ਕਾਰਨ ਵਾਹ ਨ ਗਤੀ ਨਾਲੋਂ ਧੀਮੀ ਰਫਤਾਰ ’ਚ ਚੱਲ ਰਹੇ ਸਨ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਉਧਰ ਦੂਜੇ ਪਾਸੇ ਸਿਹਤ ਵਿਭਾਗ ਨਾਲ ਸਬੰਧਤ ਮਾਹਰ ਸੇਵਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਡਾ. ਕੇਵਲ ਸਿੰਘ, ਸੇਵਾ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ, ਐੱਸ. ਐੱਮ. ਓ. ਟਾਂਡਾ ਡਾ. ਕਰਨ ਸੈਣੀ ਦਾ ਕਹਿਣਾ ਹੈ ਕਿ ਸਬਜੀਆਂ ਦੇ ਜਾ ਰਹੇ ਮੌਸਮ ’ਚ ਸਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਕਿਉਂਕਿ ਅਕਸਰ ਤਿੰਨ ਸਮੇਂ ਠੰਢ ਘਟਣ ਕਾਰਨ ਅਸੀਂ ਲਾਪ੍ਰਵਾਹੀ ਵਰਤ ਲੈਂਦੇ ਹਾਂ, ਜਿਸ ਦਾ ਇਸ ਦਾ ਪ੍ਰਭਾਵ ਸਾਡੀ ਸਿਹਤ ’ਤੇ ਪੈਂਦਾ ਹੈ।
ਬੇਸ਼ੱਕ ਮੌਸਮ ਦੇ ਭਾਗ ਨੇ ਪਿਛਲੇ ਦਿਨੀ ਪੰਜਾਬ ’ਚ ਗੜੇਮਾਰੀ ਅਤੇ ਬਾਰਿਸ਼ ਦਾ ਅਰਮਾਨ ਲਗਾਇਆ ਸੀ ਅੱਜ ਤੜਕਸਾਰ ਹੀ ਪਈ ਸੰਘਣੀ ਧੁੰਦ ਦੇ ਕਾਰਨ ਮੌਸਮ ਨੇ ਇਕ ਵਾਰ ਫਿਰ ਤੋਂ ਪਰ ਕਰਵਟ ਲਈ ਹੈ। ਹਾਲਾਂਕਿ ਦਿਨ ਸਮੇਂ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਨੂੰ ਸੰਘਣੀ ਧੁੰਦ ਤੋਂ ਰਾਹਤ ਪ੍ਰਦਾਨ ਕੀਤੀ ਅਤੇ ਲੋਕਾਂ ਨੂੰ ਠੰਡ ਤੋਂ ਵੀ ਛੁਟਕਾਰਾ ਮਿਲਿਆ।
ਇਹ ਵੀ ਪੜ੍ਹੋ: ਖਹਿਰਾ ਨੇ ਪੰਜਾਬ 'ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚ ਦੁਰਵਰਤੋਂ ਦੇ ਲਾਏ ਦੋਸ਼, ਕੇਂਦਰ ਨੂੰ ਲਿਖੀ ਚਿੱਠੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
