ਦੋਆਬੇ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਡੇਰਾ ਬਾਬਾ ਨਾਨਕ ਜਾਣ ਵਾਲੀ ਪੈਦਲ ਸੰਗ ਯਾਤਰਾ ਆਰੰਭ
Sunday, Mar 01, 2026 - 06:04 PM (IST)
ਟਾਂਡਾ ਉੜਮੁੜ/ਬੁੱਲੋਵਾਲ (ਪਰਮਜੀਤ ਮੋਮੀ, ਰਣਧੀਰ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ ਦੀਦਾਰੇ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਤੋਂ ਦੋਆਬੇ ਦੀ ਸਭ ਤੋਂ ਵੱਡੀ 4 ਦਿਨਾਂ ਪੈਦਲ ਸੰਗ ਯਾਤਰਾ ਬੋਲੇ ਸੋ ਨਿਹਾਲ ਦੇ ਜੈਕਾਰਿਆਂ ’ਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ ਹੋਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ’ਚ ਰਵਾਨਾ ਹੋਣ ਤੋਂ ਪਹਿਲਾਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਦੇ ਮੌਜੂਦਾ ਮੁਖੀ ਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਗੁਰੂ ਚਰਨਾਂ ’ਚ ਯਾਤਰਾ ਦੀ ਸਫ਼ਲਤਾ ਲਈ ਅਰਦਾਸ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO 'ਤੇ ਡਿੱਗੀ ਗਾਜ! ਹੋਏ ਸਸਪੈਂਡ

ਇਸ ਮੌਕੇ ਯਾਤਰਾ ਜਥੇ ਦੇ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਨੇ ਸਮੂਹ ਪੰਥਕ ਸ਼ਖਸੀਅਤਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਿੰਡ ਖਡਿਆਲਾ ਸੈਣੀਆਂ ਤੋਂ ਆਰੰਭ ਹੋਈ ਇਹ ਯਾਤਰਾ ਦੌਰਾਨ ਪਹਿਲੀ ਰਾਤਰੀ ਦੇ ਵਿਸ਼ਰਾਮ ਪਿੰਡ ਜੰਡ ਕੋਟਲੀ ਨੇੜੇ ਟਾਂਡਾ, ਦੂਸਰੀ ਰਾਤਰੀ ਦੇ ਵਿਸ਼ਰਾਮ ਗੁਰਦਾਸਪੁਰ ਦੇ ਹਰਚੋਵਾਲ ਅਤੇ ਤੀਸਰੀ ਰਾਤਰੀ ਦੇ ਵਿਸ਼ਰਾਮ ਘੁੰਮਣ ਕਲਾਂ ਗੁਰਦਾਸਪੁਰ ’ਚ ਹੋਣਗੇ ਅਤੇ ਸਮੁੱਚੀ ਯਾਤਰਾ 4 ਮਾਰਚ ਨੂੰ ਪਹੁੰਚੇਗੀ ਜਿੱਥੇ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਜਾਣਗੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਡਿਆਲਾ ਸੈਣੀਆਂ ਵਿਖੇ ਆਰੰਭਤਾ ਸਮੇਂ ਹੋਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ , ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਸੰਤ ਬਾਬਾ ਅਮਰਜੀਤ ਸਿੰਘ , ਸੰਤ ਬਾਬਾ ਗੁਰਦੇਵ ਸਿੰਘ , ਸਾਬਕਾ ਜਥੇਦਾਰ ਬਾਬਾ ਜੋਗਿੰਦਰ ਸਿੰਘ ਖਡਿਆਲਾ ਸੈਣੀਆਂ, ਸੰਤ ਬਾਬਾ ਸੁਖਵਿੰਦਰ ਸਿੰਘ ਸੁੱਖਾ ਕਾਰ ਸੇਵਾ ਭੂਰੀ ਵਾਲੇ, ਗੁਰਦੁਆਰਾ ਖਡਿਆਲਾ ਸੈਣੀਆਂ ਦੇ ਸੇਵਾਦਾਰ ਭਾਈ ਲਵਪ੍ਰੀਤ ਸਿੰਘ, ਸਟੇਜ ਸਕੱਤਰ ਭਾਈ ਲਵਦੀਪ ਸਿੰਘ ਨੇ ਜਥੇਦਾਰ ਸੰਤ ਬਾਬਾ ਰਣਧੀਰ ਸਿੰਘ ਨੂੰ ਯਾਤਰਾ ਸਬੰਧੀ ਸਨਮਾਨਤ ਕਰਦੇ ਹੋਏ ਸਾਲਾਨਾ ਪੈਦਲ ਸੰਗ ਯਾਤਰਾ ਦੀ ਸੇਵਾ ਸੌਂਪੀ।

ਇਸ ਮੌਕੇ ਹੋ ਹੋਏ ਸਮਾਗਮ ਦੌਰਾਨ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ, ਸਾਬਕਾ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਚੇਅਰਮੈਨ ਹਰਮੀਤ ਸਿੰਘ ਔਲਖ ,ਯੂਥ ਆਗੂ ਸਰਬਜੀਤ ਸਿੰਘ ਮੋਮੀ, ਕੁਲਦੀਪ ਸਿੰਘ ਬੱਬੂ, ਹਰਬੰਸ ਸਿੰਘ ਮੰਝਪੁਰ, ਇਕਬਾਲ ਸਿੰਘ ਜੋਹਲ,ਅਮਰੀਕ ਸਿੰਘ ਭਾਗੋਵਾਲ, ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਕਿਰਪਾਲ ਸਿੰਘ ਪੰਡੋਰੀ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ , ਕੁਲਦੀਪ ਸਿੰਘ ਢਡੇ, ਰਣਧੀਰ ਸਿੰਘ ਭਾਰਜ, ਡਾ. ਕੇਵਲ ਸਿੰਘ, ਡਾ. ਲਵਪ੍ਰੀਤ ਸਿੰਘ ਪਾਬਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾਈ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
36 ਦਿਨਾਂ ਬਾਅਦ ਇਟਲੀ ਤੋਂ ਪਿੰਡ ਪਰਤੀ ਨੌਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਂਦਿਆਂ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
