ਲਿਵ-ਇਨ-ਰਿਲੇਸ਼ਨ ’ਚ ਰਹਿ ਰਹੀ ਔਰਤ ਨਾਲ NRI ਪਤੀ ਨੇ ਕੀਤਾ ਵੱਡਾ ਕਾਂਡ, ਅਸ਼ਲੀਲ ਤਸਵੀਰਾਂ ਨਾਲ...
Saturday, Feb 28, 2026 - 12:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਪੁਲਸ ਨੇ ਇਲਾਕੇ ਦੀ ਕਿਸੇ ਕਾਲੋਨੀ ’ਚ ਲਿਵ-ਇਨ-ਰਿਲੇਸ਼ਨ ’ਚ ਰਹਿ ਰਹੀ ਔਰਤ ਦੇ ਪਹਿਲੇ ਐੱਨ. ਆਰ. ਆਈ. ਪਤੀ ਵੱਲੋਂ ਉਸ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀਆ ਦਿੱਤੀਆਂ ਹਨ, ਜਿਸ ਤੋਂ ਬਾਅਦ ਪੁਲਸ ਨੇ ਹੁਣ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਔਰਤ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਤੀ ਰਹੇ ਹਰਮੇਸ਼ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਉਸ ਦਾ ਰਿਸ਼ਤਾ ਕਰਵਾਉਣ ਵਾਲੀ ਉਸ ਦੀ ਮਾਤਾ ਸਿਮਰਨਜੀਤ ਕੌਰ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ:ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ! ਰਾਸ਼ਟਰੀ ਪੱਧਰ ’ਤੇ ਭਾਜਪਾ ’ਚ ਵੱਡੇ ਬਦਲਾਅ ਦੀ ਤਿਆਰੀ
ਆਪਣੇ ਬਿਆਨ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦਾ ਰਿਸ਼ਤਾ ਹਰਮੇਸ਼ ਸਿੰਘ ਨਾਲ ਕਰਵਾਇਆ ਸੀ। ਹਰਮੇਸ਼ ਨੇ 2022 ਵਿਚ ਕੋਰਟ ਦੇ ਦਸਤਾਵੇਜ਼ 'ਤੇ ਦਸਤਖ਼ਤ ਕਰਵਾ ਲਏ ਅਤੇ ਗੁਰਦੁਆਰੇ ਵਿਚ ਫੇਰੇ ਕਰਨ ਦੇ ਬਿਨਾਂ ਹੀ ਗੁਰਦੁਆਰਾ ਦਾ ਸਰਟੀਫ਼ਿਕੇਟ ਬਣਾ ਲਿਆ। ਬਾਅਦ ਵਿਚ 2023 ਵਿਚ ਉਹ ਅਮਰੀਕਾ ਚਲਾ ਗਿਆ। ਇਸ ਦੌਰਾਨ 2024 ਵਿਚ ਉਸ ਦੀ ਗੱਲ ਅਮਰੀਕਾ ਰਹਿੰਦੇ ਮਨਦੀਪ ਸਿੰਘ ਨਾਲ ਹੋਈ। 2025 ਵਿਚ ਅਮਰੀਕਾ ਤੋਂ ਵਾਪਸ ਆ ਕੇ ਮਨਦੀਪ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਮਨਜ਼ੂਰੀ ਲਈ ਅਤੇ ਹੁਣ ਦੋਵੇਂ ਟਾਂਡਾ ਨਜ਼ਦੀਕੀ ਕਾਲੋਨੀ ਵਿਚ ਲਿਵ-ਇਨ-ਰਿਲੇਸ਼ਨ ਵਿਚ ਰਹਿ ਰਹੇ ਹਨ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ, ਡਾਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ
28 ਜਨਵਰੀ 2026 ਨੂੰ ਉਸ ਦਾ ਉਸ ਦੇ ਪਤੀ ਹਰਮੇਸ਼ ਨਾਲ ਪੰਚਾਇਤੀ ਰਾਜੀਨਾਮਾ ਹੋਇਆ ਕਿ ਉਹ ਜਿੱਥੇ ਮਰਜ਼ੀ ਵਿਆਹ ਕਰਵਾ ਸਕਦੇ ਹਨ ਪਰ ਹੁਣ ਹਰਮੇਸ਼ ਉਸ ਦੀ ਆਈ. ਡੀ. ਬਣਾ ਕੇ ਸੋਸ਼ਲ ਮੀਡੀਆ ’ਤੇ ਫੋਟੋਆਂ ਪਾ ਰਿਹਾ ਹੈ ਅਤੇ ਉਸ ਦੇ ਪਤੀ ਮਨਦੀਪ ਨੂੰ ਗਲਤ ਮੈਸੇਜ ਭੇਜ ਕੇ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਉਸ ਨੂੰ ਪਹਿਲੇ ਵਿਆਹ ਸਮੇਂ ਖਿੱਚੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਣ ਦੀਆਂ ਧਮਕੀਆਂ ਦਿੰਦਾ ਹੈ। ਇਸ ਕਾਰੇ ਵਿਚ ਪੈਸੇ ਲੈ ਕੇ ਉਸ ਦੀ ਪਹਿਲੀ ਕੋਰਟ ਮੈਰਿਜ ਕਰਵਾਉਣ ਵਾਲੀ ਉਸ ਦੀ ਮਾਂ ਵੀ ਸਾਥ ਦੇ ਰਹੀ ਹੈ। ਪੁਲਸ ਨੇ ਹੁਣ ਆਈ. ਟੀ. ਐਕਟ ਅਤੇ ਬੀ. ਐੱਨ. ਐੱਸ. ਦੀਆਂ ਹੋਰਨਾਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ 5 ਦਿਨਾਂ ਦੀ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ 3 ਮਾਰਚ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
