ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇਟਲੀ 'ਚ ਪੁੱਤ ਨੇ ਪਿਓ ਦੇ ਸਵਾਗਤ ਲਈ ਕੀਤੀਆਂ ਸਨ ਤਿਆਰੀਆਂ ਪਰ ਜਹਾਜ਼ 'ਚ...

Friday, Feb 20, 2026 - 06:55 PM (IST)

ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇਟਲੀ 'ਚ ਪੁੱਤ ਨੇ ਪਿਓ ਦੇ ਸਵਾਗਤ ਲਈ ਕੀਤੀਆਂ ਸਨ ਤਿਆਰੀਆਂ ਪਰ ਜਹਾਜ਼ 'ਚ...

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ ਦੇ ਪਿੰਡ ਮੂਨਕ ਖੁਰਦ ਤੋਂ ਆਪਣੀ ਪਤਨੀ ਗੁਰਦੀਪ ਕੌਰ ਸਮੇਤ ਇਟਲੀ (ਮਿਲਾਨ) ਜਾਣ ਸਮੇਂ ਮੌਤ ਦਾ ਸ਼ਿਕਾਰ ਹੋਏ ਪਰਗਣ ਸਿੰਘ ਦਾ ਪਿੰਡ ਵਿਖੇ ਸੈਂਕੜੇ ਹੀ ਸੇਜਲ ਅੱਖਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।  ਬੀਤੇ ਦਿਨੀਂ ਆਪਣੀ ਪਤਨੀ ਗੁਰਦੀਪ ਕੌਰ ਸਮੇਤ ਆਪਣੇ ਬੱਚਿਆਂ ਕੋਲ ਇਟਲੀ ਜਾ ਰਹੇ 66 ਸਾਲਾ ਪਰਗਣ ਸਿੰਘ ਨੂੰ ਜਹਾਜ਼ ਵਿੱਚ ਬੈਠਣ ਸਮੇਂ ਘਬਰਾਹਟ ਤੋਂ ਬਾਅਦ ਬੇਹੋਸ਼ ਹੋਣ ਦੀ ਹਾਲਤ ਵਿੱਚ ਜਦੋਂ ਉਨ੍ਹਾਂ ਦਾ ਚੈੱਕਅਪ ਕੀਤਾ ਗਿਆ ਤਾਂ ਡਾਕਟਰੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ

ਦੱਸਣਯੋਗ ਹੈ ਕਿ ਮ੍ਰਿਤਕ ਪਰਗਣ ਸਿੰਘ ਪਹਿਲੀ ਵਾਰ ਵਿਦੇਸ਼ ਰਹਿੰਦੇ ਆਪਣੇ ਪੁੱਤਰ ਗੁਰਜੀਤ ਸਿੰਘ ਦੇ ਪਰਿਵਾਰ ਕੋਲ ਰਹਿਣ ਵਾਸਤੇ ਜਾ ਰਿਹਾ ਸੀ। ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਵਿਦੇਸ਼ ਇਟਲੀ ਤੋਂ ਪਿੰਡ ਮੂਨਕ ਖੁਰਦ ਪਹੁੰਚੇ। ਗੁਰਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੇ ਪਿਤਾ ਪਰਗਣ ਸਿੰਘ ਅਤੇ ਮਾਤਾ ਗੁਰਦੀਪ ਕੌਰ ਦਾ ਵਿਦੇਸ਼ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਪੂਰੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ ਤੇ ਪਰਿਵਾਰ ਵੱਲੋਂ ਕੇਕ ਫੁੱਲ ਅਤੇ ਹੋਰ ਸਾਮਾਨ ਮਾਤਾ-ਪਿਤਾ ਦੇ ਸਵਾਗਤ ਵਾਸਤੇ ਰੱਖਿਆ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 

PunjabKesari

ਇਹ ਵੀ ਪੜ੍ਹੋ:  ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੂਨਕ ਖ਼ੁਰਦ ਦੇ ਸੇਵਾਦਾਰ ਮਾਸਟਰ ਦਰਬਾਰਾ ਸਿੰਘ ਮੂਨਕਾਂ, ਜਥੇਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਜਤਿੰਦਰ ਪਾਲ ਸਿੰਘ ਹੈਪੀ ਤੇ ਹੋਰਨਾ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਪਰ ਗਣ ਸਿੰਘ ਗੁਰੂ ਘਰ ਵਿੱਚ ਨਿਸ਼ਕਾਮ ਤੌਰ ਤੇ ਬੜੇ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਸਵੇਰੇ ਸ਼ਾਮ ਸੇਵਾ ਨਿਭਾਉਂਦੇ ਸਨ। ਇਸ ਦੁੱਖ਼ ਦੀ ਘੜੀ ਵਿੱਚ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ, ਪੰਚ ਸਰਬਜੀਤ ਸਿੰਘ ਮੋਮੀ, ਸਮਾਜ ਸੇਵੀ ਸੁਰਜੀਤ ਸਿੰਘ ਕਾਲਾ, ਸਾਬਕਾ ਸਰਪੰਚ ਸ਼ਾਮ ਸਿੰਘ ਮੂਨਕਾਂ, ਨੰਬਰਦਾਰ ਗੁਰਮੀਤ ਸਿੰਘ, ਕਮਲਜੀਤ ਸਿੰਘ ਮੂਨਕਾਂ, ਬੀਬੀ ਜੋਗਿੰਦਰ ਕੌਰ ਹੋਰਨਾ  ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:  ਸ਼ੀਤਲ ਅੰਗੂਰਾਲ ਨੇ ਘੇਰੀ 'ਆਪ' ਸਰਕਾਰ, ਮੰਤਰੀ ਮੋਹਿੰਦਰ ਭਗਤ 'ਤੇ ਲਾਏ ਸਰਕਾਰੀ ਜ਼ਮੀਨ ਹੜੱਪਣ ਦੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News