ਮੋਟਰਸਾਈਕਲ ਸਵਾਰ ਨੂੰ ਸਕਾਰਪੀਓ ਗੱਡੀ ਨੇ ਮਾਰੀ ਟੱਕਰ

Tuesday, Feb 17, 2026 - 11:31 AM (IST)

ਮੋਟਰਸਾਈਕਲ ਸਵਾਰ ਨੂੰ ਸਕਾਰਪੀਓ ਗੱਡੀ ਨੇ ਮਾਰੀ ਟੱਕਰ

ਗੜ੍ਹਸ਼ੰਕਰ (ਭਾਰਦਵਾਜ)-ਮਾਹਿਲਪੁਰ ਪੁਲਸ ਨੇ ਟਿੰਕੂ ਪੁੱਤਰ ਬਾਲਕ ਰਾਮ ਵਾਸੀ ਚੱਬੇਵਾਲ ਦੇ ਬਿਆਨ ਅਨੁਸਾਰ ਕਾਰਵਾਈ ਕਰਦੇ ਹੋਏ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਪਿੱਛੇ ਬੈਠੇ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਪਾਲ ਵਾਸੀ ਜਿਆਣ ਥਾਣਾ ਚੱਬੇਵਾਲ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਨਾਮਾਲੂਮ ਸਕਾਰਪੀਓ ਗੱਡੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਮਰਨ ਤੋਂ ਪਹਿਲਾਂ ਵ੍ਹਟਸਐਪ 'ਤੇ ਲਾਇਆ ਅਜਿਹਾ ਸਟੇਟਸ

ਦਰਜ ਕੇਸ ਮੁਤਾਬਕ ਟਿੰਕੂ ਨੇ ਪੁਲਸ ਨੂੰ ਦਸਿਆ ਕਿ ਉਹ ਅਤੇ ਰਾਜ ਕੁਮਾਰ 6 ਫਰਵਰੀ ਨੂੰ ਸ਼ਾਮ ਸਾਢੇ ਪੰਜ ਵਜੇ ਮੋਟਰਸਾਈਕਲ ’ਤੇ ਮਾਹਿਲਪੁਰ ਤੋਂ ਚੱਬੇਵਾਲ ਨੂੰ ਆ ਰਹੇ ਸਨ ਤਾਂ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਇਸ ਹਾਦਸੇ ਵਿਚ ਰਾਜ ਕੁਮਾਰ ਦੀ ਲੱਤ ਟੁੱਟ ਗਈ ਜਦਕਿ ਉਸ ਦੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ: ਰਾਜਨੀਤਕ ਇੱਛਾਵਾਂ ਅੱਗੇ ਅਫ਼ਸਰਸ਼ਾਹੀ ਨੂੰ ਝੁਕਦਿਆਂ ਵੇਖ ਕੇ ਹੋਈ ਹੈਰਾਨੀ : ਸੁਨੀਲ ਜਾਖੜ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News