ਮਹਾਕਾਲੇਸ਼ਵਰ ਮੰਦਰ ’ਚ ਸਥਾਨਕ ਸ਼ਰਧਾਲੂਆਂ ਨੂੰ ਆਧਾਰ ਕਾਰਡ ਨਾਲ ਹੋਣਗੇ ਦਰਸ਼ਨ

06/27/2023 12:12:43 PM

ਉਜੈਨ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ’ਚ ਦਿਨੋ-ਦਿਨ ਵਧਦੀ ਸ਼ਰਧਾਲੂਆਂ ਦੀ ਗਿਣਤੀ ਕਾਰਨ ਸਥਾਨਕ ਸ਼ਰਧਾਲੂਆਂ ਲਈ ਹੁਣ ਆਉਂਦੀ 11 ਜੁਲਾਈ ਤੋਂ ਆਧਾਰ ਕਾਰਡ ਨਾਲ ਦਰਸ਼ਨ ਦੀ ਵਿਵਸਥਾ ਕੀਤੀ ਜਾਵੇਗੀ।

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਭਗਵਾਨ ਮਹਾਕਾਲੇਸ਼ਵਰ ਮੰਦਰ ’ਚ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਉਂਦੇ ਹਨ। ਖਾਸ ਤੌਰ ’ਤੇ ਸਾਉਣ ਦੇ ਮਹੀਨੇ ’ਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਵੇਖਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਨੇ ਉਜੈਨ ਵਾਸੀਆਂ ਲਈ ਸਾਉਣ ਮਹੀਨੇ ’ਚ 11 ਜੁਲਾਈ ਤੋਂ ਬਾਬਾ ਮਹਾਕਾਲ ਦੇ ਦਰਸ਼ਨ ਲਈ ਆਧਾਰ ਕਾਰਡ ਵਿਖਾ ਕੇ ਦਰਸ਼ਨ ਆਸਾਨੀ ਭਰੇ ਕਰਨ ਦੀ ਵਿਵਸਥਾ ਕੀਤੀ ਹੈ। ਨਾਲ ਹੀ ਇਕ ਵਾਰ ਆਪਣਾ ਆਧਾਰ ਕਾਰਡ ਦਰਸ਼ਨ ਲਈ ਰਜਿਸਟਰਡ ਕਰਾਉਣ ’ਤੇ ਵਾਰ-ਵਾਰ ਆਧਾਰ ਕਾਰਡ ਲਿਜਾਣ ਦੀ ਵੀ ਲੋੜ ਨਹੀਂ ਹੋਵੇਗੀ।


Rakesh

Content Editor

Related News