ਜੀਓ ਦੇ 5ਜੀ ਨੈੱਟਵਰਕ ਨਾਲ ਜੁੜਿਆ ਉੱਤਰਾਖੰਡ ਚਾਰਧਾਮ ਯਾਤਰਾ ਮਾਰਗ, ਸਥਾਨਕ ਲੋਕਾਂ ਨੂੰ ਵੀ ਮਿਲੇਗਾ ਲਾਭ
Saturday, May 11, 2024 - 06:36 PM (IST)
ਦੇਹਰਾਦੂਨ- ਜੀਓ ਨੇ ਉੱਤਰਾਖੰਡ ਦੇ ਚਾਰਧਾਮ ਯਾਤਰਾ ਮਾਰਗ ਨੂੰ 5ਜੀ ਨੈੱਟਵਰਕ ਨਾਲ ਜੋੜ ਦਿੱਤਾ ਹੈ। ਜੀਓ ਦਾ ਟਰੂ 5ਜੀ ਡਾਟਾ ਨੈੱਟਵਰਕ ਚਾਰਾਂ ਧਾਮਾਂ ਸਮੇਤ ਯਾਤਰਾ ਮਾਰਗ 'ਤੇ ਹਰਿਦੁਆਰ, ਰਿਸ਼ੀਕੇਸ਼, ਦੇਵਪ੍ਰਯਾਗ, ਰੁਦਰਪ੍ਰਯਾਗ, ਚਮੋਲੀ-ਗੋਪੇਸ਼ਵਰ, ਜੋਸ਼ੀਮਠ, ਉਖੀਮਠ, ਗੁਪਤਕਾਸ਼ੀ, ਉੱਤਰਕਾਸ਼ੀ, ਪੁਰੋਲਾ, ਟਿਹਰੀ,ਧਨਸਾਲੀ, ਚਿਨਿਆਲੀਸੌਡ 'ਚ ਵੀ ਉਪਲੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਜੀਓ ਨੇ ਪਿਛਲੇ ਸਾਲ ਵੀ ਚਾਰਾਂ ਧਾਮਾਂ 'ਤੇ 5ਜੀ ਨੈੱਟਵਰਕ ਪਹੁੰਚਾਇਆ ਸੀ। ਕੰਪਨੀ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ 'ਚ ਜੀਓ ਨੇ ਟਰੂ 5ਜੀ ਨੈੱਟਵਰਕ ਦਾ ਕਾਫੀ ਵਿਸਤਾਰ ਕੀਤਾ ਹੈ। ਚਾਰਧਾਮ ਯਾਤਰਾ ਮਾਰਗ 'ਤੇ ਜੀਓ ਨੇ ਹੋਰ ਕੰਪਨੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ 4ਜੀ ਅਤੇ 5ਜੀ ਟਾਵਰ ਲਗਾ ਲਏ ਹਨ। ਨਾਲ ਹੀ ਸਿਰਫ ਜੀਓ ਕੋਲ 700 ਮੈਗਾਹਰਟਜ਼ ਬੈਂਡ ਹੈ, ਜੋ ਬਿਹਤਰ 5ਜੀ ਨੈੱਟਵਰਕ ਕਵਰੇਜ ਪ੍ਰਦਾਨ ਕਰਦਾ ਹੈ। ਜਿਨ੍ਹਾਂ ਤੀਰਥ ਯਾਤਰੀਆਂ ਕੋਲ 5ਜੀ 'ਤੇ ਚੱਲਣ ਵਾਲਾ ਫੋਨ ਹੈ, ਉਹ ਬਿਨਾਂ ਕਿਸੇ ਵਾਧੂ ਲਾਗਤ ਦੇ 1000 ਐੱਮ.ਬੀ.ਪੀ.ਐੱਸ. ਤਕ ਦੀ ਤੇਂਜ਼ ਸਪੀਡ ਨਾਲ 5ਜੀ ਡਾਟਾ ਦਾ ਮਜ਼ਾ ਲੈ ਸਕਣਗੇ। ਜ਼ਿਕਰਯੋਗ ਹੈ ਕਿ ਜੀਓ ਟਰੂ 5ਜੀ ਨੈੱਟਵਰਕ ਕੁਝ ਚੁਣੇ ਹੋਏ ਵੱਡੇ ਸ਼ਹਿਰਾਂ 'ਚ ਸੀਮਿਤ ਨਾ ਹੋ ਕੇ ਹੁਣ ਉੱਤਰਾਖੰਡ ਦੇ ਛੋਟੇ-ਛੋਟੇ ਸ਼ਹਿਰਾਂ ਤਕ ਵੀ ਪਹੁੰਚ ਚੁੱਕਾ ਹੈ।
ਉਥੇ ਹੀ ਜੀਓ ਦੇ ਡਾਟਾ ਨੈੱਟਵਰਕ ਦਾ ਲਾਭ ਸਿਰਫ ਚਾਰਧਾਮ ਯਾਤਰੀਆਂ ਨੂੰ ਹੀ ਨਹੀਂ, ਸਗੋਂ ਸਥਾਨਕ ਲੋਕਾਂ ਨੂੰ ਵੀ ਮਿਲੇਗਾ। ਸੂਬਾ ਸਰਕਾਰ/ਪ੍ਰਸ਼ਾਸਨ ਲਈ ਵੀ ਜੀਓ ਦਾ ਮਜ਼ਬੂਤ ਅਤੇ ਵਿਸ਼ਾਲ ਨੈੱਟਵਰਕ ਚਾਰਧਾਮ ਯਾਤਰਾ ਦੇ ਸੁਚਾਰੂ ਸੰਚਾਲਨ ਵਿਚ ਮਦਦਗਾਰ ਹੋਵੇਗਾ ਅਤੇ ਅਣਕਿਆਸੀ ਆਫਤ ਦੀ ਸਥਿਤੀ ਵਿਚ ਵੀ ਬਹੁਤ ਲਾਭਦਾਇਕ ਸਾਬਿਤ ਹੋਵੇਗਾ।