ਅੱਸੀ ਘਾਟ ''ਤੇ ਪੂਜਾ ਤੇ ਫਿਰ ਭੈਰਵ ਮੰਦਰ ''ਚ ਦਰਸ਼ਨ, 14 ਮਈ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ PM ਮੋਦੀ

Sunday, May 12, 2024 - 11:42 AM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਲਈ 3 ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ, ਜਦਕਿ 4 ਪੜਾਵਾਂ ਵਿਚ ਵੋਟਿੰਗ ਹੋਣੀ ਅਜੇ ਬਾਕੀ ਹੈ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਸੀਟ 'ਤੇ ਆਖ਼ਰੀ ਯਾਨੀ 7ਵੇਂ ਪੜਾਅ ਵਿਚ 1 ਜੂਨ ਨੂੰ ਵੋਟਿੰਗ ਹੋਵੇਗੀ। ਇਸ ਨੂੰ ਲੈ ਕੇ 7 ਮਈ ਤੋਂ ਨਾਮਜ਼ਦਗੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਮਈ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨਗਏ। ਇਸ ਦੌਰਾਨ ਉਨ੍ਹਾਂ ਨਾਲ NDA ਦੇ ਕਈ ਨੇਤਾ ਮੌਜੂਦ ਰਹਿਣਗੇ। 

14 ਮਈ ਦਾ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ

ਮੰਗਲਵਾਰ 14 ਮਈ ਦੀ ਸਵੇਰ ਨੂੰ ਅੱਸੀ ਘਾਟ ਜਾਣਗੇ।
ਸਵੇਰੇ 10.15 ਵਜੇ ਕਾਲ ਭੈਰਵ ਮੰਦਰ ਦੇ ਦਰਸ਼ਨ ਕਰਨਗੇ।
ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਪੌਣੇ ਗਿਆਰਾਂ ਵਜੇ NDA ਨੇਤਾਵਾਂ ਨਾਲ ਬੈਠਕ ਕਰਨਗੇ।
ਸਵੇਰੇ 11.40 ਵਜੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਦੁਪਹਿਰ 12.15 ਵਜੇ ਪਾਰਟੀ ਵਰਕਰਾਂ ਨਾਲ ਬੈਠਕ ਕਰਨਗੇ।

ਇਕ ਜੂਨ ਨੂੰ ਪੈਣਗੀਆਂ ਵੋਟਾਂ

ਵਾਰਾਣਸੀ ਲੋਕ ਸਭਾ ਸੀਟ 'ਤੇ 7 ਮਈ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸੀਟ 'ਤੇ 1 ਜੂਨ ਨੂੰ ਵੋਟਿੰਗ ਹੋਣੀ ਹੈ। 13 ਮਈ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਵਿਚ ਰੋਡ ਸ਼ੋਅ ਕਰਨ ਵਾਲੇ ਹਨ, ਉਹ 14 ਮਈ ਦੀ ਸਵੇਰ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ।


Tanu

Content Editor

Related News