ਡੈਬਿਟ ਕਾਰਡ ਬਦਲ ਕੇ 49 ਹਜ਼ਾਰ 900 ਰੁਪਏ ਦੀ ਮਾਰੀ ਠੱਗੀ
Sunday, May 12, 2024 - 06:38 PM (IST)
ਕੋਟਫਤੂਹੀ (ਬਹਾਦਰ ਖਾਨ)-ਸਥਾਨਕ ਅੱਡਾ ਕੋਟ ਫਤੂਹੀ ਦੀ ਪੀ. ਐੱਨ. ਬੀ. ਬੈਂਕ ਦੇ ਏ. ਟੀ. ਐੱਮ. ਵਿਚੋਂ ਪਿੰਡ ਬਿੰਜੋਂ ਦੇ ਰਕਮ ਕਢਵਾਉਣ ਆਏ ਬਜ਼ੁਰਗ ਵਿਅਕਤੀ ਦਾ ਡੈਬਿਟ ਕਾਰਡ ਬਦਲ ਕੇ ਨੌਸਰਬਾਜ਼ ਵੱਲੋਂ 49 ਹਜ਼ਾਰ 900 ਰੁਪਏ ਕਢਵਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਿੰਜੋ ਦੇ ਸੁਰਿੰਦਰ ਸਿੰਘ ਪੁੱਤਰ ਆਤਮਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਾਮ ਪੰਜ ਕੁ ਵਜੇ ਦੇ ਕਰੀਬ ਸਥਾਨਕ ਪੀ. ਐੱਨ. ਬੀ. ਬੈੱਕ. ਦੇ ਏ. ਟੀ. ਐੱਮ. ਵਿਚੋਂ ਆਪਣੇ ਡੈਬਿਟ ਕਾਰਡ ਰਾਹੀਂ ਰਕਮ ਕਢਵਾਉਣ ਆਇਆ ਤਾਂ ਉਸ ਦੇ ਪਿੱਛੇ ਇਕ ਹੋਰ 35 ਕੁ ਸਾਲ ਦਾ ਮੋਨਾ ਨੌਜਵਾਨ ਅੰਦਰ ਆ ਗਿਆ। ਜਦੋਂ ਮੈਂ ਆਪਣੀ ਰਕਮ ਕੱਢ ਕੇ ਵਾਪਸ ਜਾਣ ਲੱਗਾ ਤਾਂ ਉਸ ਨੌਜਵਾਨ ਨੇ ਮੈਨੂੰ ਕਿਹਾ ਤੁਸੀਂ ਆਪਣੀ ਸਲਿਪ ਕੱਢ ਲਓ, ਮੈਂ ਵੀ ਰਕਮ ਕਢਵਾਉਣੀ ਹੈ।
ਉਸ ਨੇ ਮੈਨੂੰ ਗੱਲਾਂ ਵਿਚ ਉਲਝਾਅ ਕੇ ਮੇਰਾ ਡੈਬਿਟ ਕਾਰਡ ਬਦਲ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਕੁਝ ਸਮੇਂ ਬਾਅਦ ਮੇਰੇ ਅਕਾਊਂਟ ਵਿਚੋਂ ਕਿਸੇ ਦੁਕਾਨ ’ਤੇ ਮੇਰਾ ਡੈਬਿਟ ਕਾਰਡ ਮਸ਼ੀਨ ਨਾਲ ਸਵੈਪ ਕਰ ਕੇ 49 ਹਜ਼ਾਰ 900 ਰੁਪਏ ਕਢਵਾ ਲਏ। ਮੌਕੇ ਮੈਂ ਬੈਂਕ ਮੁਲਾਜ਼ਮਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਮੇਰਾ ਖਾਤਾ ਤੇ ਮੇਰਾ ਡੈਬਿਟ ਕਾਰਡ ਬੰਦ ਕਰ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਕੀਤਾ। ਇਸ ਸਬੰਧ ਵਿਚ ਬੈਂਕ ਨੇ ਮੇਰੇ ਵੱਲੋ ਕੀਤੀ ਸ਼ਿਕਾਇਤ ਕ੍ਰਾਈਮ ਵਿਭਾਗ ਨੂੰ ਈ. ਮੇਲ ਦੁਆਰਾ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬੱਸ 'ਚੋਂ ਉਤਰਦੇ ਹੀ ਵਿਅਕਤੀ ਨੂੰ ਮਾਰ ਦਿੱਤੀ ਗੋਲ਼ੀ, ਵੀਡੀਓ 'ਚ ਵੇਖੋ ਖ਼ੌਫ਼ਨਾਕ ਮੰਜ਼ਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8