ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ, ਚਾਰਧਾਮ ਯਾਤਰਾ ਪੂਰੀ ਤਰ੍ਹਾਂ ਹੋਈ ਸ਼ੁਰੂ
Sunday, May 12, 2024 - 09:48 AM (IST)
ਦੇਹਰਾਦੂਨ- ਉਤਰਾਖੰਡ 'ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਦਰਵਾਜ਼ੇ 6 ਮਹੀਨੇ ਬੰਦ ਰਹਿਣ ਤੋਂ ਬਾਅਦ ਐਤਵਾਰ ਸਵੇਰੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਚਾਰਾਂ ਧਾਮਾਂ ਦੀ ਯਾਤਰਾ ਸ਼ੁਰੂ ਹੋ ਗਈ। ਗੜ੍ਹਵਾਲ ਹਿਮਾਲਿਆ ਦੇ ਚਾਰਧਾਮ ਵਜੋਂ ਜਾਣੇ ਜਾਂਦੇ ਹੋਰ ਤਿੰਨ ਧਾਮ- ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ ਸ਼ੁੱਕਰਵਾਰ ਨੂੰ ਹੀ ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਖੋਲ੍ਹੇ ਗਏ ਸਨ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਚਮੋਲੀ ਜ਼ਿਲ੍ਹੇ 'ਚ ਸਥਿਤ ਬਦਰੀਨਾਥ ਮੰਦਰ ਦੇ ਦਰਵਾਜ਼ੇ ਪੂਰੀ ਰਸਮਾਂ ਅਤੇ ਵੈਦਿਕ ਮੰਤਰਾਂ ਦੇ ਜਾਪ ਦੌਰਾਨ ਤੈਅ ਸਮੇਂ 'ਤੇ ਸਵੇਰੇ 6 ਵਜੇ ਖੋਲ੍ਹੇ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ 'ਜੈ ਬਦਰੀ ਵਿਸ਼ਾਲ' ਦੇ ਜੈਕਾਰੇ ਲਗਾ ਰਹੇ ਸਨ।
ਇਹ ਵੀ ਪੜ੍ਹੋ- ਕਲਯੁੱਗੀ ਮਾਂ ਨੇ 3 ਸਾਲਾ ਮਾਸੂਮ ਬੱਚੀ ਨੂੰ ਜੰਗਲ 'ਚ ਛੱਡਿਆ, ਭੁੱਖ-ਪਿਆਸ ਕਾਰਨ ਹੋਈ ਦਰਦਨਾਕ ਮੌਤ
ਮੰਦਰ ਨੂੰ 15 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਦਰਵਾਜ਼ੇ ਖੋਲ੍ਹਣ ਤੋਂ ਬਾਅਦ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਰਵਾਜ਼ੇ ਖੋਲ੍ਹਣ ਦੇ ਮੌਕੇ 'ਤੇ ਸਮੂਹ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਹੈ। ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਸਵੇਰੇ 4 ਵਜੇ ਬ੍ਰਹਮ ਮੁਹੂਰਤ 'ਤੇ ਸ਼ੁਰੂ ਹੋਈ। ਮੀਂਹ ਦੌਰਾਨ ਆਰਮੀ ਬੈਂਡ ਅਤੇ ਢੋਲ ਦੀ ਧੁਨ 'ਤੇ ਸਥਾਨਕ ਔਰਤਾਂ ਦੇ ਰਵਾਇਤੀ ਸੰਗੀਤ ਅਤੇ ਨਾਚ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਸਭ ਤੋਂ ਪਹਿਲਾਂ ਕੁਬੇਰ ਜੀ, ਊਧਵ ਜੀ ਅਤੇ ਗਡੂ ਘੜਾ ਨੂੰ ਦੱਖਣੀ ਗੇਟ ਤੋਂ ਮੰਦਰ ਕੰਪਲੈਕਸ ਲਿਆਂਦਾ ਗਿਆ, ਫਿਰ ਮੰਦਰ ਦੇ ਮੁੱਖ ਪੁਜਾਰੀ ਰਾਵਲ ਈਸ਼ਵਰ ਪ੍ਰਸਾਦ ਨੰਬੂਦਰੀ ਅਤੇ ਹੋਰ ਅਧਿਕਾਰੀ, ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ, ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਖੁਰਾਣਾ, ਸ਼ਰਧਾਲੂਆਂ ਦੀ ਮੌਜੂਦਗੀ ਪੁਜਾਰੀਆਂ ਅਤੇ ਸ਼ਰਧਾਲੂਆਂ ਨੇ ਰਸਮਾਂ ਨਾਲ ਮੰਦਰ ਦੇ ਦਰਵਾਜ਼ੇ ਖੋਲ੍ਹੇ।
ਇਹ ਵੀ ਪੜ੍ਹੋ- ਜੇਲ 'ਚੋਂ ਬਾਹਰ ਆਉਣ ਮਗਰੋਂ CM ਕੇਜਰੀਵਾਲ ਦੀ ਪਹਿਲੀ ਪ੍ਰੈੱਸ ਕਾਨਫਰੰਸ, BJP 'ਤੇ ਬੋਲੇ ਵੱਡੇ ਹਮਲੇ
ਇਸ ਤੋਂ ਬਾਅਦ ਰਾਵਲ ਨੇ ਪਵਿੱਤਰ ਅਸਥਾਨ 'ਚ ਭਗਵਾਨ ਬਦਰੀਨਾਥ ਦੀ ਵਿਸ਼ੇਸ਼ ਪੂਜਾ ਕੀਤੀ। ਮੰਦਰ ਦੇ ਦਰਵਾਜ਼ੇ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਬਦਰੀਨਾਥ 'ਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਤੋਂ ਬਾਅਦ ਹੁਣ ਬਦਰੀਨਾਥ ਦੇ ਦਰਵਾਜ਼ੇ ਖੁੱਲ੍ਹਣ ਨਾਲ ਚਾਰੇ ਧਾਮਾਂ ਦੇ ਦਰਵਾਜ਼ੇ ਖੁੱਲ੍ਹ ਗਏ ਹਨ ਅਤੇ ਚਾਰਧਾਮ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਹੈ। ਪਿਛਲੇ ਸਾਲ ਰਿਕਾਰਡ 1839591 ਸ਼ਰਧਾਲੂ ਬਦਰੀਨਾਥ ਦੇ ਦਰਸ਼ਨਾਂ ਲਈ ਪੁੱਜੇ ਸਨ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਸੂਬਾ ਸਰਕਾਰ ਨੂੰ ਇਸ ਵਾਰ ਹੋਰ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਸ਼ਨੀਵਾਰ ਸ਼ਾਮ 4 ਵਜੇ ਤੱਕ ਬਦਰੀਨਾਥ ਲਈ 7 ਲੱਖ 37 ਹਜ਼ਾਰ 885 ਸ਼ਰਧਾਲੂਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ।
ਇਹ ਵੀ ਪੜ੍ਹੋ- 6 ਮਹੀਨੇ ਬੰਦ ਰਹਿਣ ਤੋਂ ਬਾਅਦ ਖੁੱਲ੍ਹੇ ਕੇਦਾਰਨਾਥ, ਯਮੁਨੋਤਰੀ ਧਾਮ ਦੇ ਦਰਵਾਜ਼ੇ, ਚਾਰਧਾਮ ਯਾਤਰਾ ਹੋਈ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8