ਪਾਕਿਸਤਾਨ ’ਚ 5 ਲੱਖ ਟੈਕਸ ਚੋਰਾਂ ਦੇ ਮੋਬਾਈਲ ਸਿਮ ਕਾਰਡ ਹੋਣਗੇ ਬਲਾਕ

Friday, May 03, 2024 - 12:20 PM (IST)

ਇਸਲਾਮਾਬਾਦ(ਭਾਸ਼ਾ)- ਪਾਕਿਸਤਾਨ ਵਿਚ ਅਧਿਕਾਰੀਆਂ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਤਹਿਤ 5 ਲੱਖ ਤੋਂ ਵੱਧ ਟੈਕਸ ਡਿਫਾਲਟਰਾਂ ਦੇ ਮੋਬਾਈਲ ਸਿਮ ਕਾਰਡਾਂ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਹੈ। ਫੈੱਡਰਲ ਬੋਰਡ ਆਫ਼ ਰੈਵੇਨਿਊ (ਐੱਫ.ਬੀ.ਆਰ.) ਨੇ ਇਨਕਮ ਟੈਕਸ ਜਨਰਲ ਆਰਡਰ (ਆਈ.ਟੀ.ਜੀ.ਓ.) ਵਿਚ ਕਿਹਾ ਕਿ 5,06,671 ਵਿਅਕਤੀਆਂ ਦੇ ਮੋਬਾਈਲ ਸਿਮ, ਜੋ 2023 ਲਈ ਆਪਣੀ ਟੈਕਸ ਰਿਟਰਨ ਫਾਈਲ ਕਰਨ ਵਿਚ ਅਸਫਲ ਰਹੇ ਹਨ, ਐੱਫ.ਬੀ.ਆਰ. ਜਾਂ ਕਮਿਸ਼ਨਰ ਆਫ ਇਨਲੈਂਡ ਰੈਵੇਨਿਊ ਦੇ ਹੁਕਮਾਂ ਤੱਕ ਬਲਾਕ ਰਹਿਣਗੇ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਤੇ BSF ਦੀ ਵੱਡੀ ਕਾਮਯਾਬੀ, ਸਰਹੱਦ ਨੇੜਿਓਂ 26 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਫੈੱਡਰਲ ਬੋਰਡ ਆਫ਼ ਰੈਵੇਨਿਊ ਨੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ.ਟੀ.ਏ.) ਅਤੇ ਸਾਰੇ ਟੈਲੀਕਾਮ ਕੰਪਨੀਆਂ ਨੂੰ ਸਿਮ ਬਲਾਕ ਕਰਨ ਅਤੇ 15 ਮਈ ਤੱਕ ਆਪਣੀਆਂ ਰਿਪੋਰਟਾਂ ਦਾਇਰ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ-  ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ

ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਐੱਫ.ਬੀ.ਆਰ. ਨੇ 24 ਲੱਖ ਸੰਭਾਵੀ ਟੈਕਸਦਾਤਿਆਂ ਦੀ ਪਛਾਣ ਕੀਤੀ ਹੈ, ਜੋ ਟੈਕਸ ਸੂਚੀਆਂ ਵਿਚ ਮੌਜੂਦ ਨਹੀਂ ਹਨ। ਬਾਅਦ ਵਿਚ ਇਨ੍ਹਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ। ਐੱਫ.ਬੀ.ਆਰ. ਨੇ ਇਕ ਮਾਪਦੰਡ ਦੇ ਆਧਾਰ ’ਤੇ ਸਿਮ ਪਾਬੰਦੀ ਲਈ 24 ਲੱਖ ਵਿਚੋਂ 5 ਲੱਖ ਤੋਂ ਵੱਧ ਵਿਅਕਤੀਆਂ ਦੀ ਚੋਣ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News