ਕ੍ਰੈਡਿਟ ਕਾਰਡ ਦੇ ਜ਼ਰੀਏ ਮਾਰੀ ਠੱਗੀ, ਕੱਢਵਾਏ 85000 ਹਜ਼ਾਰ 500 ਰੁਪਏ

Saturday, Apr 20, 2024 - 01:28 PM (IST)

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਦੇ ਨਜ਼ਦੀਕ ਪਿੰਡ ਹਰਨਾਮ ਪੁਰ ਦੇ ਵਸਨੀਕ ਧੰਨਾ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਕ੍ਰੈਡਿਟ ਕਾਰਡ ਆਈ. ਸੀ. ਆਈ. ਸੀ. ਆਈ. ਬੈਂਕ ਬਰਾਂਚ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਬਣਾਇਆ ਸੀ। ਮੈਨੂੰ ਅਗਸਤ 2023 ਵਿੱਚ ਬਿਨਾਂ ਕੋਈ ਓਟੀਪੀ ਆਏ ਕਿ ਮੇਰੇ ਕ੍ਰੈਡਿਟ ਕਾਰਡ ਤੋਂ ਕਿਸੇ ਨੇ 85500 ਰੁਪਏ ਕੱਟੇ ਗਏ ਹਨ।

ਪੈਸੇ ਨਿਕਲਣ ਦਾ ਮੈਨੂੰ ਕੋਈ ਮੈਸਜ ਨਹੀਂ ਆਇਆ। ਜਦੋਂ ਮੈਨੂੰ ਬੈਂਕ ਨੇ ਫੋਨ ਕੀਤਾ ਕਿ ਜੋ ਪੈਸੇ ਵਰਤੋਂ ਕੀਤੀ ਹੈ ਉਹ ਜਮ੍ਹਾ ਕਰਵਾਉ ਤਾਂ ਮੈਂ ਹੈਰਾਨ ਹੋਇਆ ਕਿਉਂਕਿ ਮੈਂ ਪੈਸੇ ਵਰਤੇ ਹੀ ਨਹੀਂ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਮੈਨੂੰ ਬੈਂਕ ਵਾਲਿਆਂ ਦੱਸਿਆ ਕਿ ਤੁਸੀਂ ਮੁੰਬਈ ਵਿਚ ਖ਼ਰੀਦਦਾਰੀ ਕੀਤੀ ਹੈ, ਜੋਕਿ ਨਿਰਾ ਝੂਠ ਹੈ। ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਮੈਂ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ। ਸਾਈਬਰ ਸੈੱਲ ਟੀਮ ਮੋਬਾਇਲ ਨੰਬਰ ਅਤੇ ਬੈਂਕ ਖਾਤੇ ਦੇ ਜ਼ਰੀਏ ਠੱਗਾਂ ਦਾ ਸੁਰਾਗ ਲਗਾਉਣ ’ਚ ਲੱਗੀ ਹੈ। ਮੈਂ ਮੰਗ ਕਰਦਾ ਹਾਂ ਕਿ ਬੈਂਕ ਅਧਿਕਾਰੀ ਇਸ ਦਾ ਜਲਦ ਤੋਂ ਜਲਦ ਪਤਾ ਲਾ ਕੇ ਮੈਨੂੰ ਇਨਸਾਫ਼ ਦਵਾਉਣ।

ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News