ਬਾਲੀਵੁੱਡ ਸਟਾਰ ਰਿਤੇਸ਼ ਦੇਸ਼ਮੁੱਖ ਨੇ ਪਰਿਵਾਰ ਨਾਲ ਰਾਮਲੱਲਾ ਦੇ ਕੀਤੇ ਦਰਸ਼ਨ

04/21/2024 4:40:16 PM

ਅਯੁੱਧਿਆ- ਬਾਲੀਵੁੱਡ ਸਟਾਰ ਰਿਤੇਸ਼ ਦੇਸ਼ਮੁਖ ਸ਼ਨੀਵਾਰ ਨੂੰ ਆਪਣੇ ਪਰਿਵਾਰ ਨਾਲ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ। ਜਿੱਥੇ ਪੁਜਾਰੀ ਪ੍ਰੇਮਚੰਦ ਤ੍ਰਿਪਾਠੀ ਨੇ ਉਨ੍ਹਾਂ ਨੂੰ ਅੰਗ ਵਸਤਰ ਅਤੇ ਪ੍ਰਸ਼ਾਦ ਦੇ ਕੇ ਸਵਾਗਤ ਕੀਤਾ। ਬਾਲੀਵੁੱਡ ਸਟਾਰ ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਡਿਸੂਜ਼ਾ ਅਤੇ ਬੱਚੇ ਨਾਲ IPL ਮੈਚ ਦੇਖਣ ਲਈ ਲਖਨਊ ਪਹੁੰਚੇ ਸਨ।

ਇਹ ਵੀ ਪੜ੍ਹੋ : ‘ਲੈਟਰ ਫਰਾਮ ਸੁਰੇਸ਼’ ਨਾਲ ਐਕਟਿੰਗ ਡੈਬਿਊ ਕਰ ਰਹੇ ਵੀਰ ਹਿਰਾਨੀ

PunjabKesari

ਉਹ ਸ਼ਨੀਵਾਰ ਸਵੇਰੇ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਸੜਕ ਮਾਰਗ ਰਾਹੀਂ ਅਯੁੱਧਿਆ ਪਹੁੰਚੇ ਅਤੇ ਰਾਮਲੱਲਾ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਦਰਸ਼ਨਾਂ ਤੋਂ ਬਾਅਦ ਉਹ ਕਾਫੀ ਦੇਰ ਤੱਕ ਪਰਿਵਾਰ ਸਮੇਤ ਕੰਪਲੈਕਸ ਵਿੱਚ ਮੌਜੂਦ ਰਹੇ। ਹਾਲਾਂਕਿ ਉਨ੍ਹਾਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Tarsem Singh

Content Editor

Related News