ਮੰਦਰ ਦੇ ਬਾਹਰ ਭੰਡਾਰੇ ''ਚ ਲੱਗਾ ਭੋਜਨ ਖਾਣ ਮਗਰੋਂ 90 ਲੋਕ ਬੀਮਾਰ, ਹਸਪਤਾਲ ''ਚ ਦਾਖ਼ਲ
Thursday, May 16, 2024 - 04:15 PM (IST)
ਮੁੰਬਈ- ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚ ਇਕ ਮੰਦਰ ਦੇ ਬਾਹਰ ਆਯੋਜਿਤ ਭੰਡਾਰੇ 'ਚ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਸਿਹਤ ਵਿਗੜ ਗਈ। ਖਾਣਾ ਖਾਣ ਮਗਰੋਂ ਬੀਮਾਰ ਪਏ ਘੱਟੋ-ਘੱਟ 90 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਬੁੱਧਵਾਰ ਸ਼ਾਮ ਨੂੰ ਨਾਯਗਾਓਂ ਵਿਚ ਵਾਪਰੀ।
ਇਹ ਵੀ ਪੜ੍ਹੋ- 17.50 ਕਰੋੜ ਦੇ ਟੀਕੇ ਨਾਲ ਬਚੀ ਹਿਰਦੇਆਂਸ਼ ਦੀ ਜਾਨ, ਕੰਪਨੀ ਤੇ ਪੁਲਸ ਦੀ ਮਦਦ ਨਾਲ ਬੱਚੇ ਨੂੰ ਮਿਲੀ ਨਵੀ ਜ਼ਿੰਦਗੀ
ਅਧਿਕਾਰੀ ਨੇ ਦੱਸਿਆ ਕਿ ਸ਼ਿਵ ਮੰਦਰ ਦੇ ਬਾਹਰ ਭੰਡਾਰੇ ਦਾ ਆਯੋਜਨ ਕੀਤਾ ਗਿਆ ਸੀ। ਭੰਡਾਰੇ ਵਿਚ ਸ਼ਰਧਾਲੂਆਂ ਨੂੰ ਅਮਬੀਲ ਅਤੇ ਖੀਰ ਦਾ ਪ੍ਰਸਾਦ ਦਿੱਤਾ ਗਿਆ। ਅਮਬੀਲ ਖਾਣ ਮਗਰੋਂ ਸ਼ਰਧਾਲੂਆਂ ਨੂੰ ਚੱਕਰ ਆਉਣ ਨਾਲ ਹੀ ਉਲਟੀਆਂ ਆਉਣ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿਚ ਕੁਝ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੇਰ ਸ਼ਾਮ ਕੁਝ ਹੋਰ ਲੋਕਾਂ ਨੇ ਭੋਜਨ ਵਿਚ ਜ਼ਹਿਰ ਹੋਣ ਦੀ ਸ਼ਿਕਾਇਤ ਕੀਤੀ। ਦੇਰ ਰਾਤ ਤੱਕ ਕੁੱਲ 90 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖ਼ਲ ਕਰਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਨੂੰ ਧਿਆਨ ਵਿਚ ਲੈਂਦੇ ਹੋਏ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਵਡੋਦਰਾ ਜਾਣ ਵਾਲੀ ਫਲਾਈਟ 'ਚ ਟਿਸ਼ੂ ਪੇਪਰ 'ਤੇ 'ਬੰਬ' ਲਿਖਿਆ ਮਿਲਿਆ, ਘਬਰਾਏ ਯਾਤਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e