GST ਰਜਿਸਟ੍ਰੇਸ਼ਨ ਲਈ 5 ਸੂਬਿਆਂ ਨੇ ਆਧਾਰ ਬੇਸਡ ਆਥੈਂਟੀਕੇਸ਼ਨ ਲਾਗੂ ਕਰਨ ’ਚ ਦਿਖਾਈ ਰੁਚੀ

05/14/2024 10:30:16 AM

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪੰਜ ਸੂਬਿਆਂ ਨੇ ਜੀ.ਐੱਸ.ਟੀ. ਰਜਿਸਟ੍ਰੇਸ਼ਨ ਦੇ ਲਈ ਆਧਾਰ-ਆਧਾਰਿਤ ਪ੍ਰਮਾਣੀਕਰਣ (ਆਧਾਰ ਬੇਸਡ ਆਥੈਂਟੀਕੇਸ਼ਨ) ਲਾਗੂ ਕਰਨ ’ਚ ਰੁਚੀ ਦਿਖਾਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕਰਨਾਟਕ, ਤਾਮਿਲਨਾਡੂ ਅਤੇ ਤੇਲੰਗਾਨਾ ਸਮੇਤ 5 ਸੂਬਿਆਂ ਨੇ ਜੀ.ਐੱਸ.ਟੀ. ਰਜਿਸਟ੍ਰੇਸ਼ਨ ਦੇ ਲਈ ਆਧਾਰ-ਆਧਾਰਿਤ ਪ੍ਰਮਾਣੀਕਰਣ ਲਾਗੂ ਕਰਨ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਸੀਨੀਅਰ ਕੇਂਦਰੀ ਅਤੇ ਸੂਬਾ ਜੀ.ਐੱਸ.ਟੀ. ਅਧਿਕਾਰੀਆਂ ਦੀ ਤੀਜੀ ਰਾਸ਼ਟਰੀ ਤਾਲਮੇਲ ਮੀਟਿੰਗ ’ਚ ਬਾਇਓਮੈਟ੍ਰਿਕ-ਆਧਾਰਿਤ ਪ੍ਰਮਾਣੀਕਰਣ ’ਤੇ ਚਰਚਾ ਕੀਤੀ ਗਈ ਸੀ।

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਪ੍ਰਸਤਾਵ ਨੂੰ ਮਨਜ਼ੂਰੀ ਲਈ ਸੂਬਾ ਮੰਤਰੀ ਮੰਡਲਾਂ ਦੇ ਸਾਹਮਣੇ ਰੱਖਣਾ ਹੋਵੇਗਾ
ਮੌਜੂਦਾ ਸਮੇਂ ’ਚ ਦੋ ਸੂਬਿਆਂ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਨੇ ਪਾਇਲਟ ਆਧਾਰ ’ਤੇ ਟੈਕਸਦਾਤਾਵਾਂ ਦੀ ਆਧਾਰ ਪ੍ਰਮਾਣਿਕਤਾ ਸ਼ੁਰੂ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਸੂਬਾ ਰਜਿਸਟ੍ਰੇਸ਼ਨ ਦੇ ਲਈ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਦੀ ਲੋੜ ਨੂੰ ਲਾਗੂ ਕਰਨ ਲਈ ਸ਼ਾਮਲ ਲਾਗਤ, ਬੁਨਿਆਦੀ ਢਾਂਚੇ ਅਤੇ ਜਨ-ਸ਼ਕਤੀ ਦੀ ਲੋੜ ਦਾ ਮੁਲਾਂਕਣ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਡਾਟਾ ਉਪਲਬਧ ਕਰਾਇਆ ਗਿਆ ਹੈ ਅਤੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਸੂਬਿਆਂ ਨੂੰ ਪ੍ਰਸਤਾਵ ਨੂੰ ਮਨਜ਼ੂਰੀ ਲਈ ਸੂਬਾ ਮੰਤਰੀ ਮੰਡਲਾਂ ਦੇ ਸਾਹਮਣੇ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਫਿਲਹਾਲ ਓ.ਟੀ.ਪੀ.-ਆਧਾਰਿਤ ਆਧਾਰ ਪ੍ਰਮਾਣੀਕਰਣ ਦਾ ਇਸਤੇਮਾਲ
ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਅਧਿਕਾਰੀ ਹੁਣ ਤੱਕ ਰਜਿਸਟ੍ਰੇਸ਼ਨ ਚਾਹੁਣ ਵਾਲੇ ਬਿਨੈਕਾਰਾਂ ਦੀ ਪਛਾਣ ਸਥਾਪਤ ਕਰਨ ਲਈ ਓ.ਟੀ.ਪੀ.-ਆਧਾਰਿਤ ਆਧਾਰ ਪ੍ਰਮਾਣਿਕਰਣ ਦਾ ਇਸਤੇਮਾਲ ਕਰ ਰਹੇ ਹਨ। ਹਾਲਾਂਕਿ, ਅਜਿਹੇ ਮਾਮਲੇ ਸਾਹਮਣੇ ਆਉਣ ਨਾਲ ਜਿਨ੍ਹਾਂ ਵਿਚ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਦਾਅਵਾ ਕਰਨ ਲਈ ਫਰਜ਼ੀ ਫਰਮ ਬਣਾਉਣ ਲਈ ਦੂਜੇ ਲੋਕਾਂ ਦੀ ਪਛਾਣ ਦੀ ਦੁਰਵਰਤੋਂ ਕੀਤਾ ਗਈ ਸੀ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਡਿਊਟੀ ਬੋਰਡ (ਸੀ.ਬੀ.ਆਈ.ਸੀ.) ਨੇ ਬਾਇਓਮੈਟ੍ਰਿਕ ਪ੍ਰਮਾਣੀਕਰਣ ਵੱਲ ਵਧਣ ਦਾ ਫ਼ੈਸਲਾ ਕੀਤਾ ਸੀ। ਜਿਸ ਦੇ ਤਹਿਤ ਕੁਝ ਸ਼ੱਕੀ ਮਾਮਲਿਆਂ ’ਚ ਰਜਿਸਟ੍ਰੇਸ਼ਨ ਚਾਹੁਣ ਵਾਲੇ ਵਿਅਕਤੀ ਨੂੰ ਆਪਣੇ ਬਾਇਓਮੈਟ੍ਰਿਕਸ ਵੈਰੀਫਿਕੇਸ਼ਨ ਲਈ ਆਧਾਰ ਕੇਂਦਰ ’ਤੇ ਜਾਣ ਲਈ ਕਿਹਾ ਜਾਏਗਾ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News