ਚਾਰਧਾਮ ਦੇ ਸ਼ਰਧਾਲੂਆਂ ਨੂੰ ਇਕ ਘੰਟੇ ਅੰਦਰ ਹੋਣਗੇ ਦਰਸ਼ਨ, ਟੋਕਨ ਸਿਸਟਮ ਦੀ ਯੋਜਨਾ
Monday, Apr 29, 2024 - 01:33 PM (IST)

ਦੇਹਰਾਦੂਨ- ਚਾਰਧਾਮ ਯਾਤਰਾ ਲਈ ਉੱਤਰਾਖੰਡ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਧਾਮ ਅਤੇ ਮੰਦਰਾਂ 'ਚ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ। ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ 'ਚ ਟੋਕਨ ਸਲਾਟ ਸਿਸਟਮ ਰਾਹੀਂ ਇਕ ਘੰਟੇ 'ਚ ਦਰਸ਼ਨ ਹੋ ਜਾਣਗੇ। ਰਾਜ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਦੱਸਿਆ ਕਿ ਸਰਕਾਰ ਇਸ ਸਾਲ ਟੋਕਨ ਸਲਾਟ ਸਿਸਟਮ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਲਾਗੂ ਕਰੇਗੀ।
ਸ਼ਰਧਾਲੂਆਂ ਦਾ ਸਮੂਹ ਬਣਾ ਕੇ ਤੈਅ ਸਮੇਂ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਦਰਸ਼ਨ ਦਾ ਸਮਾਂ ਪਤਾ ਹੋਣ ਨਾਲ ਉਹ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕਣਗੇ। ਸਤਪਾਲ ਮਹਾਰਾਜ ਨੇ ਕਿਹਾ ਕਿ ਇਸ ਸਾਲ ਹੁਣ ਤੱਕ 15 ਲੱਖ ਤੋਂ ਵੱਧ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਰਜਿਸਟਰੇਸ਼ਨ ਦੇ ਰੁਝਾਨ ਤੋਂ ਸਾਫ਼ ਹੋ ਰਿਹਾ ਹੈ ਕਿ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਨਵਾਂ ਰਿਕਾਰਡ ਸਥਾਪਤ ਕਰੇਗੀ। ਮਹਾਰਾਜ ਨੇ ਕਿਹਾ ਕਿ ਫਰਜ਼ੀ ਹੈਲੀ ਕੰਪਨੀਆਂ ਵਲੋਂ ਸ਼ਰਧਾਲੂਆਂ ਨਾਲ ਠੱਗੀ 'ਤੇ ਸਖ਼ਤੀ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8