ਮਾਂ ਜਵਾਲਾ ਦੇਵੀ ਦੇ ਦਰਬਾਰ 'ਚ ਉਮੜਿਆ ਆਸਥਾ ਦਾ ਸੈਲਾਬ, ਬਿਨਾਂ ਦਰਸ਼ਨ ਦੇ ਵਾਪਸ ਪਰਤੇ ਕਈ ਸ਼ਰਧਾਲੂ

04/29/2024 2:53:30 PM

ਜਵਾਲਾਮੁਖੀ- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਮੰਦਰ ਵਿਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਸ਼ਰਧਾਲੂਆਂ ਦਾ ਸੈਲਾਬ ਉਮੜਿਆ। ਕਰੀਬ 20 ਹਜ਼ਾਰ ਸ਼ਰਧਾਲੂਆਂ ਨੇ ਮਾਂ ਜਵਾਲਾ ਦੇਵੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਸ਼ਰਧਾਲੂਆਂ ਨੂੰ ਕੰਟਰੋਲ ਕਰਨ ਲਈ ਮੰਦਰ ਪ੍ਰਸ਼ਾਸਨ ਨੂੰ ਕਾਫੀ ਜ਼ਿਆਦਾ ਮੁਸ਼ੱਕਤ ਕਰਨੀ ਪਈ। ਸ਼ਾਂਤੀਪੂਰਨ ਮਾਹੌਲ ਵਿਚ ਸ਼ਰਧਾਲੂਆਂ ਨੇ ਮਾਂ ਜਵਾਲਾਮੁਖੀ ਦੇ ਦਰਸ਼ਨ ਕੀਤੇ। ਜ਼ਿਆਦਾ ਭੀੜ ਹੋਣ ਕਾਰਨ ਕਈ ਸ਼ਰਧਾਲੂ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਪਰਤ ਗਏ। 

ਇਹ ਵੀ ਪੜ੍ਹੋ-  ਸ੍ਰੀ ਹੇਮਕੁੰਟ ਸਾਹਿਬ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ, ਇਸ ਦਿਨ ਸ਼ੁਰੂ ਹੋਵੇਗੀ ਯਾਤਰਾ

ਮੰਦਰ ਅਧਿਕਾਰੀ ਮਨੋਹਰ ਲਾਲ ਸ਼ਰਮਾ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮਦਦ ਮੰਗੀ ਅਤੇ ਮੰਦਰ ਵਿਚ ਸ਼ਰਧਾਲੂਆਂ ਨੂੰ ਕੰਟਰੋਲ ਕੀਤਾ ਅਤੇ ਮੁੱਖ ਮੰਦਰ ਤੱਕ ਲੈ ਜਾ ਕੇ ਉਨ੍ਹਾਂ ਨੂੰ ਦਰਸ਼ਨ ਕਰਵਾਏ ਗਏ। ਮੰਦਰ ਵਿਚ ਤਾਇਨਾਤ ਸੁਰੱਖਿਆ ਕਾਮਿਆਂ ਨੇ ਸ਼ਰਧਾਲੂਆਂ ਨੂੰ ਕੰਟਰੋਲ ਕਰਨ ਵਿਚ ਪੁਲਸ ਦਾ ਸਹਿਯੋਗ ਕੀਤਾ ਅਤੇ ਯਾਤਰੀਆਂ ਨੂੰ ਪੀਣ ਦਾ ਪਾਣੀ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ। ਮੰਦਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਸ਼ਰਧਾਲੂ ਵੱਡੀ ਗਿਣਤੀ ਵਿਚ ਮੰਦਰ ਪਹੁੰਚੇ। 

ਇਹ ਵੀ ਪੜ੍ਹੋ- ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ

ਧਾਰਮਿਕ ਸਥਾਨ ਮਾਂ ਚਿੰਤਪੂਰਨੀ ਵਿਚ ਐਤਵਾਰ ਨੂੰ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਅਜਿਹੇ ਵਿਚ ਸ਼ਰਧਾਲੂਆਂ ਨੂੰ ਲੰਬੇ ਸਮੇਂ ਤੱਕ ਦਰਸ਼ਨ ਕਰਨ ਲਈ ਉਡੀਕ ਕਰਨੀ ਪਈ ਸੀ। ਪਿਛਲੇ ਇਕ ਮਹੀਨੇ ਤੋਂ ਮਾਤਾ ਚਿੰਤਪੂਰਨੀ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ।

ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News