ਚਾਰਧਾਮ ਯਾਤਰਾ : ਪਹਿਲੀ ਵਾਰ ਸ਼ਰਧਾਲੂਆਂ ਦੀ ਗਿਣਤੀ ਹੋਈ ਸੀਮਿਤ, ਜਾਣੋ ਰੋਜ਼ਾਨਾ ਕਿੰਨੇ ਲੋਕ ਕਰ ਸਕਣਗੇ ਦਰਸ਼ਨ
Tuesday, Apr 30, 2024 - 04:08 PM (IST)
ਦੇਹਰਾਦੂਨ- ਉੱਤਰਾਖੰਡ 'ਚ ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਹੁਣ ਤੱਕ 19 ਲੱਖ ਤੋਂ ਵੱਧ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਪਿਛਲੇ ਸਾਲ ਰਿਕਾਰਡ 55 ਲੱਖ ਲੋਕ ਪਹੁੰਚੇ ਸਨ, ਇਸ ਲਈ ਕਈ ਵਾਰ ਵਿਵਸਥਾਵਾਂ ਗੜਬੜਾ ਗਈਆਂ ਸਨ। ਇਸੇ ਤੋਂ ਸਬਕ ਲੈਂਦੇ ਹੋਏ ਉੱਤਰਾਖੰਡ ਪੁਲਸ ਅਤੇ ਸੈਰ-ਸਪਾਟਾ ਵਿਭਾਗ ਨੇ ਪਹਿਲੀ ਵਾਰ ਚਾਰਧਾਮ ਯਾਤਰਾ 'ਚ ਸ਼ਰਧਾਲੂਆਂ ਦੀ ਹਰ ਦਿਨ ਦੀ ਗਿਣਤੀ ਸੀਮਿਤ ਕਰ ਦਿੱਤੀ ਹੈ। ਸੈਰ-ਸਪਾਟਾ ਸਕੱਤਰ ਸਚਿਨ ਕੁਰਵੇ ਅਨੁਸਾਰ ਇਕ ਦਿਨ 'ਚ 15 ਹਜ਼ਾਰ ਸ਼ਰਧਾਲੂ ਕੇਦਾਰਨਾਥ ਧਾਮ, 16 ਹਜ਼ਾਰ ਲੋਕ ਬਦਰੀਨਾਥ ਧਾਮ, 9 ਹਜ਼ਾਰ ਸ਼ਰਧਾਲੂ ਯਮੁਨੋਤਰੀ ਤਾਂ 11 ਹਜ਼ਾਰ ਲੋਕ ਗੰਗੋਤਰੀ 'ਚ ਦਰਸ਼ਨ ਕਰ ਸਕਣਗੇ।
ਰਿਸ਼ੀਕੇਸ਼ ਤੋਂ ਬਾਅਦ ਯਾਤਰੀਆਂ ਨੂੰ ਰੋਕਣ ਲਈ ਬੈਰੀਅਰ ਕਸਬੇ ਤੈਅ ਕੀਤੇ ਹਨ। ਜੇਕਰ ਕੋਈ ਬਦਰੀਨਾਥ ਜਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲੇ ਸ਼੍ਰੀਨਗਰ 'ਚ ਰੋਕਿਆ ਜਾਵੇਗਾ। ਜੇਕਰ ਦਿਨ ਦੇ 15 ਹਜ਼ਾਰ ਦੀ ਗਿਣਤੀ ਪੂਰੀ ਹੋ ਗਈ ਹੈ ਤਾਂ ਸ਼ਰਧਾਲੂ ਨੂੰ ਇੱਥੇ ਰਾਤ ਬਿਤਾਉਣੀ ਹੋਵੇਗੀ। ਅਗਲੇ ਦਿਨ ਰੁਦਰਪ੍ਰਯਾਗ, ਫਿਰ ਚਮੋਲੀ, ਪੀਪਲਕੋਟੀ ਅਤੇ ਜੋਸ਼ੀਮਠ 'ਚ ਇਹੀ ਪ੍ਰਕਿਰਿਆ ਰਹੇਗੀ ਯਾਨੀ ਜਦੋਂ ਨੰਬਰ ਆਏਗਾ, ਉਦੋਂ ਅੱਗੇ ਵਧ ਸਕਣਗੇ। ਕੇਦਾਰਨਾਥ ਧਾਮ ਦੇ ਸ਼ਰਧਾਲੂ ਵੀ ਸ਼੍ਰੀਨਗਰ, ਰੁਦਰਪ੍ਰਯਾਗ, ਊਖੀਮਠ, ਗੌਰੀਕੁੰਡ 'ਚ ਰੋਕ ਕੇ ਹੀ ਅੱਗੇ ਵਧਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8