ਮਥੁਰਾ ''ਚ ਗਿਰਰਾਜ ਮਹਾਰਾਜ ਨੂੰ ਛੱਪਣ ਭੋਗ ਲਾਉਣ ਦੀ ਦੌੜ

01/02/2018 9:15:00 AM

ਮਥੁਰਾ :  ਉੱਤਰ ਪ੍ਰਦੇਸ਼ 'ਚ ਮਥੁਰਾ ਦੇ ਪ੍ਰਸਿੱਧ ਗਿਰਰਾਜ ਮਹਾਰਾਜ ਨੂੰ ਨਵਾਂ ਸਾਲ ਆਉਣ ਤੋਂ ਪਹਿਲਾਂ ਹੀ ਛੱਪਣ ਭੋਗ ਲਾਉਣ ਦੀ ਦੌੜ ਲੱਗੀ ਹੋਈ ਹੈ। ਮਾਨਤਾਵਾਂ ਅਨੁਸਾਰ ਠਾਕੁਰ ਜੀ ਨੇ ਖੁਦ ਗਿਰਰਾਜ ਪੂਜਨ ਕਰਕੇ ਛੱਪਣ ਭੋਗ ਦਾ ਆਯੋਜਨ ਦਵਾਪਰ 'ਚ ਕਰਵਾਇਆ ਸੀ। ਆਮ ਤੌਰ 'ਤੇ ਬ੍ਰਿਜ ਦੇ ਮੰਦਰਾਂ 'ਚ ਅੰਗਰੇਜ਼ੀ ਕੈਲੇਂਡਰ ਦੀ ਸ਼ੁਰੂਆਤ 'ਤੇ ਕੋਈ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਂਦਾ ਪਰ ਦੇਸ਼ ਦੇ ਕੋਨੇ-ਕੋਨੇ 'ਚੋਂ ਲੱਖਾਂ ਸ਼ਰਧਾਲੂ ਇਥੋਂ ਦੇ ਮੰਦਰਾਂ 'ਚ ਜਾ ਕੇ ਠਾਕੁਰ ਜੀ ਦੇ ਕੋਲ ਨਵੇਂ ਸਾਲ 'ਤੇ ਆਪਣੇ ਪਰਿਵਾਰ ਅਤੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਇਥੇ ਬਹੁਤ ਸਾਰੇ ਤੀਰਥ ਯਾਤਰੀ ਤਾਂ ਨਕਦ ਧਨ ਰਾਸ਼ੀ ਠਾਕੁਰ ਜੀ ਦੇ ਚਰਨਾਂ 'ਚ ਅਰਪਣ ਕਰਕੇ ਸ਼ਰਧਾ ਪ੍ਰਗਟ ਕਰਦੇ ਹਨ ਅਤੇ ਕੁਝ ਲੋਕ ਵੱਖ-ਵੱਖ ਪਕਵਾਨ ਤਿਆਰ ਕਰਵਾ ਕੇ ਸਮੂਹਿਕ ਅਰਾਧਨਾ ਛੱਪਣ ਭੋਗ ਦੇ ਰੂਪ 'ਚ ਕਰਦੇ ਹਨ। ਦਵਾਪਰ ਦੇ ਬ੍ਰਿਜ ਵਾਸੀਆਂ ਨੇ ਸਮੂਹਕ ਅਰਾਧਨਾ ਕੀਤੀ ਸੀ ਅਤੇ ਠਾਕੁਰ ਜੀ ਨੂੰ ਸਮੂਹਿਕ ਏਕਤਾ ਤੇ ਸਮੂਹਿਕ ਅਰਾਧਨਾ ਪਸੰਦ ਹੈ ਇਸ ਲਈ ਸਮੇਂ-ਸਮੇਂ 'ਤੇ ਬ੍ਰਿਜ ਦੇ ਮੰਦਰਾਂ 'ਚ ਸਮੂਹਿਕ ਛੱਪਣ ਭੋਗ ਦਾ ਆਯੋਜਨ ਕੀਤਾ ਜਾਂਦਾ ਹੈ।

 


Related News