ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ
Saturday, Apr 20, 2024 - 05:27 PM (IST)
ਨਿਊਯਾਰਕ (ਰਾਜ ਗੋਗਨਾ/ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨਿਊਯਾਰਕ ਸਿਟੀ ਪੁਲਸ ਵਿਭਾਗ ਨੇ ਕਿਹਾ ਕਿ ਵਿਅਕਤੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ
ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 1.30 ਵਜੇ ਕਲੈਕਟ ਪੌਂਡ ਪਾਰਕ ਇਲਾਕੇ ਵਿੱਚ ਪੁੱਜੇ ਵਿਅਕਤੀ ਕੋਲ ਕੁਝ ਪਰਚੇ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇਹ ਪਰਚੇ ਇਧਰ-ਉਧਰ ਸੁੱਟੇ ਅਤੇ ਫਿਰ ਖੁਦ ਨੂੰ ਅੱਗ ਲਗਾ ਲਈ। ਪੁਲਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਫਲੋਰੀਡਾ ਤੋਂ ਨਿਊਯਾਰਕ ਆਏ ਵਿਅਕਤੀ ਨੇ ਪਾਰਕ ਵਿੱਚ ਦਾਖਲ ਹੋਣ ਲਈ ਸੁਰੱਖਿਆ ਚੌਕੀਆਂ ਦੀ ਉਲੰਘਣਾ ਨਹੀਂ ਕੀਤੀ ਸੀ। ਸੋਮਵਾਰ ਨੂੰ ਟਰੰਪ ਦੇ ਖਿਲਾਫ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ ਅਦਾਲਤ ਦੇ ਬਾਹਰ ਪਾਰਕ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਆਦਿ ਲਈ ਇੱਕ ਨਿਰਧਾਰਤ ਸਥਾਨ ਰਿਹਾ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਡਾਈਟ ’ਤੇ ਸਿਆਸੀ ਫਾਈਟ; ਵਕੀਲ ਦਾ ਦਾਅਵਾ, ਸ਼ੂਗਰ ਫਰੀ ਮਠਿਆਈ ਖਾ ਰਹੇ CM
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।