ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਜੇ ਵਿਸ਼ਾਲ ਕੀਰਤਨ ਦਰਬਾਰ

Tuesday, Apr 23, 2024 - 03:56 PM (IST)

ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਜੇ ਵਿਸ਼ਾਲ ਕੀਰਤਨ ਦਰਬਾਰ

ਰੋਮ/ਮਿਲਾਨ (ਦਲਵੀਰ ਕੈਂਥ,ਸਾਬੀ ਚੀਨੀਆਂ): ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਫ਼ਲਸਫ਼ੇ ਉਪੱਰ ਡੱਟਵਾਂ ਪਹਿਰਾ ਦਿੰਦੇ ਹੋਏ ਲਾਸੀਓ ਸੂਬੇ ਦੇ ਪ੍ਰਸਿੱਧ ਤੇ ਪੁਰਾਣੇ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ ਰੋਮ ਦੀ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀ ਸਮੂਹ ਸੰਗਤ ਤੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 647ਵੇਂ ਆਗਮਨ ਪੁਰਬ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋੋਬਿੰਦ ਸਿੰਘ ਮਹਾਰਾਜ ਜੀਓ ਵੱਲੋਂ ਸਾਜੇ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਨੂੰ ਸਮਰਪਿਤ ਰਾਜਧਾਨੀ ਰੋਮ ਦੇ ਚੌਂਕ ਪਿਆਸਾ ਵਿਕਟੋਰੀਆ ਵਿਖੇ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਥਕ ਸ਼ਖ਼ਸੀਅਤਾਂ ਤੇ ਰਾਗੀ,ਢਾਡੀ,ਕੀਰਤਨੀਏ ਆਦਿ ਨੇ ਭਰਵੀਂ ਹਾਜ਼ਰੀ ਭਰੀ।

PunjabKesari

ਵਿਸ਼ਾਲ ਸਜੇ ਕੀਰਤਨ ਦਰਬਾਰ ਵਿੱਚ ਸਿਰਮੌਰ ਕਵੀਸ਼ਰ ਜੱਥਾ ਭਾਈ ਦਲਬੀਰ ਸਿੰਘ ਮਹਿਮਾਂ ਚੱਕ,ਭਾਈ ਸੁਖਵਿੰਦਰ ਸਿੰਘ ਤੇ ਭਾਈ ਤਰਮੇਸ ਸਿੰਘ ਯੂ ਕੇ ਵਾਲਿਆਂ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ।"ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ"ਨੂੰ ਅਮਲੀ ਜਾਮਾਂ ਪਹਿਨਾਉਂਦਾ ਹੋਇਆ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦਾ ਇਹ ਮਹਾਨ ਤੇ ਅਦਭੁੱਤ ਕੀਰਤਨ ਦਰਬਾਰ, ਜਿਸ ਵਿੱਚ ਸੰਗਤਾਂ ਕਾਫ਼ਲੀਆਂ ਦੇ ਰੂਪ ਵਿੱਚ ਵੱਡੇ ਹਜੂਮ ਦਾ ਹਿੱਸਾ ਬਣਦੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦੀਆਂ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ ਇੱਕ ਸਲਾਘਾਯੋਗ ਕਾਰਜ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਪੁਰਾਤਨ ਗੁਰਦੁਆਰਾ ਸਾਹਿਬ ਲਵੀਨੀਓ ਦੇ ਪ੍ਰਬੰਧਕੀ ਢਾਂਚੇ ਦੀ ਸਰਬ ਸੰਮਤੀ ਨਾਲ ਹੋਈ ਚੋਣ

ਸੰਗਤ ਦੇ ਇਸ ਵਿਸ਼ਾਲ ਇੱਕਠ ਨੂੰ ਸੰਬੋਧਿਤ ਕਰਦਿਆਂ ਸਤਿਕਾਰਤ ਮੈਡਮ ਵੀਨਾ ਰਾਓ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਹਾਜ਼ਰੀਨ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਇਟਲੀ ਆਏ ਕੁਝ ਹਫ਼ਤੇ ਹੀ ਹੋਏ ਹਨ ਪਰ ਫਿਰ ਵੀ ਇਸ ਸਮਾਗਮ ਵਿੱਚ ਆਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਦਿਵਸ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਜੋੜਦਾ ਹੈ ਤੇ ਆਪਣੀ ਸੰਸਕ੍ਰਿਤੀ ਪ੍ਰੰਮਪਰਾ ਨੂੰ ਯਾਦ ਕਰਨ ਦਾ ਸੁਨਹਿਰੀ ਮੌਕਾ ਦਿੰਦਾ ਹੈ। ਅਜਿਹੇ ਸਮਾਗਮ ਹੀ ਹਨ ਜਿਹਨਾਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਸੱਭਿਆਚਾਰ ਤੇ ਮਹਾਨ ਸੰਸਕ੍ਰਿਤੀ ਜੋੜ ਸਕਦੇ ਹਾਂ।ਇਟਲੀ ਵਿੱਚ ਰਹਿਣ ਵਾਲੇ ਹਰ ਭਾਰਤੀ ਨੂੰ ਉਹਨਾਂ ਦਾ ਸੁਨੇਹਾ ਹੈ ਕਿ ਤੁਸੀ ਜੋ ਮਰਜ਼ੀ ਕੰਮ ਕਰਦੇ ਹੋ ਭਾਰਤੀ ਅੰਬੈਂਸੀ ਰੋਮ ਸਦਾ ਇਟਲੀ ਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਜਿਸ ਨੂੰ ਨਿਭਾਅ ਕਿ  ਉਹਨਾਂ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਕਰਦੇ ਹਨ।

PunjabKesari

ਮੈਡਮ ਵੀਨਾ ਰਾਓ ਜੋ ਕਿ ਆਪਣੇ ਪਰਿਵਾਰ ਨਾਲ ਇਸ ਸਮਾਗਮ ਵਿੱਚ ਪਹੁੰਚੇ।ਇਸ ਕੀਰਤਨ ਦਰਬਾਰ ਵਿੱਚ ਨੰਨੇ-ਮੁੰਨੇ ਬੱਚਿਆਂ ਵੀ ਆਪਣੀ ਮੋਹਣੀ ਆਵਾਜ਼ ਵਿੱਚ ਗਾਕੇ ਸਿੱਖ ਧਰਮ ਦੇ ਫਲਸਫ਼ੇ ਦੀ ਗੱਲ ਕੀਤੀ।ਲਾਸੀਓ ਸੂਬੇ ਦੇ ਪ੍ਰਸਿੱਧ ਗੱਤਕਾ ਅਖਾੜਾ 96 ਕਰੌੜੀ ਬਾਬਾ ਬੁੱਢਾ ਦਲ ਦੇ ਸਿੰਘਾਂ ਵੱਲੋਂ ਸਿੱਖ ਮਾਰਸ਼ਲ ਆਰਟ ਦੇ ਹੈਰਤਅੰਗੇਜ ਕਾਰਨਾਮੇ ਵੀ ਦਿਖਾਏ ਗਏ।ਇਸ ਪ੍ਰਗਟ ਦਿਵਸ ਸਮਾਗਮ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਤੋਂ  ਇਲਾਵਾਂ ਰੋਮ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਵੀ ਸਮੂਲੀਅਤ ਕੀਤੀ । ਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੀਆਂ ਸਮੂਹ ਸੰਗਤਾਂ ਲਈ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਤੇ ਜੂਸ ਦੀਆਂ ਛਬੀਲਾਂ ਅਤੁੱਟ ਵਰਤੀਆਂ। ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ ਰੋਮ ਦੀ ਪ੍ਰਬੰਧਕ ਕਮੇਟੀ ਨੇ ਮੈਡਮ ਵੀਨਾ ਰਾਓ,ਫਸਟ ਸੈਕਟਰੀ ਦੀਪੰਕਰ ਸ਼੍ਰੀ ਵਾਸਤਵ ਤੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ ਸਨਮਾਨ ਨਾਲ ਸਨਮਾਨ ਕਰਦਿਆਂ ਸਭ ਦਾ ਕੀਰਤਨ ਦਰਬਾਰ ਵਿੱਚ ਸ਼ਰੀਕ ਹੋ ਲਈ ਤਹਿ ਦਿਲੋ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News