ਦੂਰਦਰਸ਼ਨ ’ਤੇ ਲੂ ਦੀਆਂ ਖ਼ਬਰਾਂ ਪੜ੍ਹਦੀ ਬੇਹੋਸ਼ ਹੋ ਗਈ ਐਂਕਰ, ਸਟੂਡੀਓ ’ਚ ਮਚ ਗਈ ਭੱਜ-ਦੌੜ

Monday, Apr 22, 2024 - 06:07 AM (IST)

ਦੂਰਦਰਸ਼ਨ ’ਤੇ ਲੂ ਦੀਆਂ ਖ਼ਬਰਾਂ ਪੜ੍ਹਦੀ ਬੇਹੋਸ਼ ਹੋ ਗਈ ਐਂਕਰ, ਸਟੂਡੀਓ ’ਚ ਮਚ ਗਈ ਭੱਜ-ਦੌੜ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਭਾਰਤ ਅੱਤ ਦੀ ਗਰਮੀ ਤੇ ਲੂ ਦੀ ਲਪੇਟ ’ਚ ਹੈ। ਦੇਸ਼ ਦੇ ਕਈ ਇਲਾਕਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਹੈ। ਕੋਲਕਾਤਾ ’ਚ ਲੂ ਤੇ ਭਿਆਨਕ ਗਰਮੀ ਕਾਰਨ ਲਾਈਵ ਟੀ. ਵੀ. ’ਤੇ ਖ਼ਬਰਾਂ ਪੜ੍ਹਦੀ ਇਕ ਟੀ. ਵੀ. ਐਂਕਰ ਬੇਹੋਸ਼ ਹੋ ਗਈ। ਜਦੋਂ ਟੀ. ਵੀ. ਐਂਕਰ ਬੇਹੋਸ਼ ਹੋਈ ਤਾਂ ਉਸ ਸਮੇਂ ਉਹ ਗਰਮੀ ਦੀਆਂ ਖ਼ਬਰਾਂ ਪੜ੍ਹ ਰਹੀ ਸੀ।

ਟੀ. ਵੀ. ਐਂਕਰ ਨੇ ਆਪਣੀ ਔਖ ਦੱਸੀ
ਦੂਰਦਰਸ਼ਨ ਦੀ ਕੋਲਕਾਤਾ ਸ਼ਾਖਾ ’ਚ ਟੀ. ਵੀ. ਐਂਕਰ ਵਜੋਂ ਕੰਮ ਕਰਨ ਵਾਲੀ ਲੋਪਾਮੁਦਰਾ ਸਿਨਹਾ ਹਾਲ ਹੀ ’ਚ ਆਪਣੇ ਪ੍ਰੋਗਰਾਮ ’ਚ ਖ਼ਬੜਾਂ ਪੜ੍ਹ ਰਹੀ ਸੀ। ਜਦੋਂ ਲੋਪਾਮੁਦਰਾ ਦੇਸ਼ ’ਚ ਗਰਮੀ ਦੀ ਲਹਿਰ ਦੀਆਂ ਖ਼ਬਰਾਂ ਪੜ੍ਹ ਰਹੀ ਸੀ ਤਾਂ ਉਸ ਦੀ ਸਿਹਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਈ। ਹਾਲਾਂਕਿ ਪ੍ਰੋਗਰਾਮ ਦੇ ਨਿਰਮਾਤਾ ਨੇ ਸਮੇਂ ਸਿਰ ਲੋਪਾਮੁਦਰਾ ਦੀ ਬੇਹੋਸ਼ ਅਵਸਥਾ ਨੂੰ ਮਹਿਸੂਸ ਕੀਤਾ ਸੀ ਤੇ ਟੀ. ਵੀ. ’ਤੇ ਐਨੀਮੇਸ਼ਨ ਚਲਾ ਦਿੱਤਾ ਤਾਂ ਜੋ ਪ੍ਰੋਗਰਾਮ ਦੌਰਾਨ ਅਸੁਵਿਧਾਜਨਕ ਸਥਿਤੀ ਪੈਦਾ ਨਾ ਹੋਵੇ। ਬਾਅਦ ’ਚ ਚੈਨਲ ਦੇ ਸਾਥੀਆਂ ਨੇ ਕਿਸੇ ਤਰ੍ਹਾਂ ਲੋਪਾਮੁਦਰਾ ਦੇ ਚਿਹਰੇ ’ਤੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਹੋਸ਼ ’ਚ ਲਿਆਂਦਾ।

ਇਹ ਖ਼ਬਰ ਵੀ ਪੜ੍ਹੋ : ਸੜਕ ਪਾਰ ਕਰਦੇ 18 ਸਾਲਾ ਨੌਜਵਾਨ ਨੂੰ ਟਿੱਪਰ ਨੇ ਦਰੜਿਆ, 2 ਦਿਨ ਪਹਿਲਾਂ ਆਇਆ ਸੀ ਰਿਜ਼ਲਟ

ਘਟਨਾ ਤੋਂ ਬਾਅਦ ਲੋਪਾਮੁਦਰਾ ਸਿਨਹਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ। ਟੀ. ਵੀ. ਐਂਕਰ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਮੇਂ ਏ. ਸੀ. ’ਚ ਖ਼ਰਾਬੀ ਕਾਰਨ ਟੀ. ਵੀ. ਸਟੂਡੀਓ ’ਚ ਬਹੁਤ ਜ਼ਿਆਦਾ ਗਰਮੀ ਸੀ। ਅਜਿਹੇ ’ਚ ਉਨ੍ਹਾਂ ਦੀ ਸਿਹਤ ਵਿਗੜ ਗਈ। ਲੋਪਾਮੁਦਰਾ ਸਿਨਹਾ ਨੇ ਆਪਣੇ ਫੇਸਬੁੱਕ ਲਾਈਵ ’ਚ ਲੋਕਾਂ ਨੂੰ ਇਸ ਗਰਮੀ ਦੇ ਮੌਸਮ ’ਚ ਭਰਪੂਰ ਪਾਣੀ ਪੀਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਸਿਹਤ ਖ਼ਰਾਬ ਨਾ ਹੋਵੇ। ਉਸ ਨੇ ਲਾਈਵ ਟੀ. ਵੀ. ’ਤੇ ਬੇਹੋਸ਼ ਹੋਣ ਲਈ ਮੁਆਫ਼ੀ ਵੀ ਮੰਗੀ ਤੇ ਸਥਿਤੀ ਨੂੰ ਸੰਭਾਲਣ ਲਈ ਆਪਣੇ ਟੀ. ਵੀ. ਨਿਰਮਾਤਾ ਦਾ ਧੰਨਵਾਦ ਕੀਤਾ।

ਦੇਸ਼ ਦੇ ਕਈ ਇਲਾਕਿਆਂ ’ਚ ਤਾਪਮਾਨ ਆਮ ਨਾਲੋਂ 7-8 ਡਿਗਰੀ ਵੱਧ
ਸ਼ਨੀਵਾਰ ਨੂੰ ਦੇਸ਼ ਦੀਆਂ ਕਈ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7 ਤੋਂ 8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਬੰਗਾਲ ਦੇ ਬਾਂਕੁਰਾ ਤੇ ਮਿਦਨਾਪੁਰ ’ਚ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਤੇ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News