ਆਰਸਨੈੱਲ ਤੇ ਮਾਨਚੈਸਟਰ ਸਿਟੀ ਜਿੱਤੇ, ਖਿਤਾਬ ਦੀ ਦੌੜ ਸਖਤ
Tuesday, Apr 30, 2024 - 10:24 AM (IST)

ਲੰਡਨ– ਆਰਸਨੈੱਲ ਨੇ ਟੋਟੇਨਹਮ ਹਾਟਸਪਰ ਨੂੰ 3-2 ਨਾਲ ਹਰਾ ਦਿੱਤਾ ਜਦਕਿ ਸਾਬਕਾ ਚੈਂਪੀਅਨ ਮਾਨਚੈਸਟਰ ਸਿਟੀ ਨੇ ਨਾਟਿੰਘਮ ਫੋਰੈਸਟ ਨੂੰ 2-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਦੀ ਦੌੜ ਨੂੰ ਰੋਮਾਂਚਕ ਬਣਾ ਦਿੱਤਾ ਹੈ। ਆਰਸਨੈੱਲ ਨੇ ਇਕ ਵਾਰ 3-0 ਨਾਲ ਬੜ੍ਹਤ ਬਣਾ ਲਈ ਸੀ ਪਰ ਆਖਰੀ 20 ਮਿੰਟ ਵਿਚ ਦੋ ਗੋਲ ਗੁਆ ਦਿੱਤੇ। ਪਿਯਰੇ ਐਮਿਲੀ ਐੱਚ. ਨੇ ਆਤਮਘਾਤੀ ਗੋਲ ਅਤੇ ਸਾਕਾ ਤੇ ਕੇਈ ਹੇਵਟਰਜ ਦੇ ਗੋਲ ਦੇ ਦਮ ’ਤੇ ਆਰਸਨੈੱਲ ਨੂੰ ਬੜ੍ਹਤ ਮਿਲੀ ਪਰ ਦੂਜੇ ਹਾਫ ਵਿਚ ਕ੍ਰਿਸਟੀਅਨ ਰੋਮੇਰੋ ਤੇ ਸੋਨ ਹਿਯੁੰਗ ਮਿਨ ਨੇ ਟੋਟੇਨਹਮ ਲਈ ਗੋਲ ਕਰ ਦਿੱਤੇ। ਆਰਸਨੈੱਲ ਨੇ ਆਖਰੀ ਪਲਾਂ ਵਿਚ ਸਬਰ ਬਰਕਰਾਰ ਰੱਖਦੇ ਹੋਏ ਬਰਾਬਰੀ ਦਾ ਗੋਲ ਨਹੀਂ ਹੋਣ ਦਿੱਤਾ। ਆਰਸਨੈੱਲ ਦੇ ਹੁਣ ਦੂਜੇ ਸਥਾਨ ’ਤੇ ਕਾਬਜ਼ ਸਿਟੀ ਤੋਂ ਇਕ ਅੰਕ ਵੱਧ ਹਨ ਪਰ ਉਸ ਨੇ ਇਕ ਮੈਚ ਵੱਧ ਖੇਡਿਆ ਹੈ। ਇਕ ਹੋਰ ਮੈਚ ਵਿਚ ਬੋਰਨਾਮਾਊਥ ਨੇ ਬ੍ਰਾਈਟਨ ਨੂੰ 3-0 ਨਾਲ ਹਰਾ ਦਿੱਤਾ।