ਕਿੰਨੀ ਸੌਖੀ ਹੈ ਮਥੁਰਾ ’ਚ ਹੇਮਾ ਮਾਲਿਨੀ ਦੀ ਰਾਹ!

Tuesday, Apr 23, 2024 - 11:01 AM (IST)

ਜਲੰਧਰ (ਬਿਊਰੋ) - ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ’ਤੇ ਵੀ 26 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਇਥੇ ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਫਿਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੇ ਮੁਕੇਸ਼ ਧਨਗਰ ਨੂੰ ਅਤੇ ਬਹੁਜਨ ਸਮਾਜ ਪਾਰਟੀ ਨੇ ਸੁਰੇਸ਼ ਸਿੰਘ ਨੂੰ ਟਿਕਟ ਦਿੱਤੀ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਥੁਰਾ ਵਿਚ ਧਰੁਵੀਕਰਨ ਦੀ ਰਾਜਨੀਤੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ।

ਇਸ ਵਾਰ ਵੀ ਇਥੇ ਰਾਮ ਮੰਦਰ ਦੀ ਲਹਿਰ ਹੈ ਅਤੇ ਪੀ. ਐੱਮ. ਮੋਦੀ ਦੇ ਚਿਹਰੇ ’ਤੇ ਲੋਕ ਆਸਾਨੀ ਨਾਲ ਹੇਮਾ ਮਾਲਿਨੀ ਨੂੰ ਤੀਜੀ ਵਾਰ ਸੰਸਦ ’ਚ ਭੇਜ ਸਕਦੇ ਹਨ, ਪਰ ਲੜਾਈ ਇੰਨੀ ਸੌਖੀ ਨਹੀਂ ਹੈ। ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀ ਤਰਫੋਂ ਸਮਾਜਵਾਦੀ ਪਾਰਟੀ ਨੇ ਮੁਕੇਸ਼ ਧਨਗਰ ਨੂੰ ਟਿਕਟ ਦਿੱਤੀ ਗਈ ਹੈ ਅਤੇ ਬਹੁਜਨ ਸਮਾਜ ਪਾਰਟੀ ਨੇ ਸੁਰੇਸ਼ ਸਿੰਘ ਨੂੰ ਟਿਕਟ ਦਿੱਤੀ ਹੈ। ਮਥੁਰਾ ਵਿਚ ਜਾਟ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਨ੍ਹਾਂ ਦੇ ਸਮਰਥਨ ਲਈ ਇਕ ਜਾਟ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਨਿਰਮਲ ਰਿਸ਼ੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 'ਪਦਮ ਪੁਰਸਕਾਰ' ਨਾਲ ਕੀਤਾ ਸਨਮਾਨਿਤ

ਕੋਈ ਨਹੀਂ ਲਗਾ ਸਕਿਆ ਹੈਟ੍ਰਿਕ
ਰਿਪੋਰਟ ਮੁਤਾਬਕ ਹੁਣ ਤੱਕ ਕੋਈ ਵੀ ਉਮੀਦਵਾਰ ਲਗਾਤਾਰ ਤਿੰਨ ਵਾਰ ਮਥੁਰਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਨਹੀਂ ਬਣਿਆ ਹੈ। ਪਹਿਲੀਆਂ 2 ਚੋਣਾਂ ਵਿਚ ਇੱਥੋਂ ਆਜ਼ਾਦ ਸੰਸਦ ਮੈਂਬਰ ਚੁਣੇ ਗਏ ਸਨ। ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਫਿਰ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਪਹਿਲੀ ਵਾਰ 1962 ਵਿਚ ਇਥੋਂ ਜਿੱਤ ਹਾਸਲ ਕੀਤੀ ਸੀ। ਜਦੋਂ ਕਿ ਭਾਜਪਾ ਨੇ 1991 ਵਿਚ ਪਹਿਲੀ ਚੋਣ ਜਿੱਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਜਨਤਾ ਪਾਰਟੀ ਅਤੇ ਜਨਤਾ ਦਲ ਦੇ ਨੇਤਾ ਇਥੇ ਜਿੱਤਦੇ ਰਹੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਮਥੁਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ - ਨਿਰਮਲ ਰਿਸ਼ੀ ਨੂੰ ਮਿਲਿਆ 'ਪਦਮ ਪੁਰਸਕਾਰ', ਜਾਣੋ ਕਿਵੇਂ ਬਣੀ ਖਿਡਾਰਣ ਤੋਂ ਪਾਲੀਵੁੱਡ ਦੀ 'ਗੁਲਾਬੋ ਮਾਸੀ'

ਖੁਦ ਨੂੰ ਜਾਟ ਦੱਸਦੀ ਹੈ ਹੇਮਾ
ਹੇਮਾ ਮਾਲਿਨੀ ਆਪਣੇ ਆਪ ਨੂੰ ਜਾਟ ਦੱਸਦੀ ਹੈ ਕਿਉਂਕਿ ਉਸਦਾ ਵਿਆਹ ਧਰਮਿੰਦਰ ਨਾਲ ਹੋਇਆ ਹੈ। ਉਹ 10 ਸਾਲਾਂ ਤੋਂ ਮਥੁਰਾ ਦੇ ਸੰਸਦ ਮੈਂਬਰ ਰਹੀ ਹੈ ਅਤੇ ਹੁਣ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ’ਤੇ ਸਵਾਲ ਉਠਾਏ ਜਾ ਰਹੇ ਹਨ। ਕਈ ਮੌਕਿਆਂ ’ਤੇ ਵੋਟਰ ਵੀ ਉਸ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਅਜਿਹੇ ’ਚ ਇਹ ਤੈਅ ਹੈ ਕਿ ਅਖਿਲੇਸ਼ ਅਤੇ ਮਾਇਆਵਤੀ ਦੋਵਾਂ ਦੇ ਉਮੀਦਵਾਰ ਵੋਟਾਂ ਕਟਵਾਉਣ ਦਾ ਕੰਮ ਕਰਨਗੇ ਪਰ ਜੇਕਰ ਇਹ ਵੋਟਾਂ ਸਿਰਫ ਹੇਮਾ ਮਾਲਿਨੀ ਲਈ ਘਟੀਆਂ ਤਾਂ ਮੁਕੇਸ਼ ਧਨਗਰ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ ਅਤੇ ਹੇਮਾ ਦਾ ਹੈਟ੍ਰਿਕ ਦਾ ਸੁਪਨਾ ਵੀ ਟੁੱਟ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ ਵੈਂਕਈਆ ਨਾਇਡੂ, ਮਿਥੁਨ ਚੱਕਰਵਰਤੀ, ਊਸ਼ਾ ਉਥੁਪ ਤੇ ਰਾਮ ਨਾਇਕ ਨੂੰ 'ਪਦਮ ਪੁਰਸਕਾਰਾਂ' ਨਾਲ ਕੀਤਾ ਸਨਮਾਨਿਤ

2019 ਤੇ 2014 ’ਚ ਕੀ ਸੀ ਨਤੀਜਾ?
2019 ਵਿਚ, ਹੇਮਾ ਮਾਲਿਨੀ ਨੂੰ 2,93,471 ਵੋਟਾਂ ਦੇ ਫਰਕ ਨਾਲ ਜਿੱਤੀ ਮਿਲੀ। ਉਸ ਨੂੰ ਕੁੱਲ 6,71,293 ਵੋਟਾਂ ਮਿਲੀਆਂ। ਉਨ੍ਹਾਂ ਦਾ ਵੋਟ ਸ਼ੇਅਰ 61 ਫੀਸਦੀ ਰਿਹਾ। ਰਾਸ਼ਟਰੀ ਲੋਕ ਦਲ ਦੇ ਕੁੰਵਰ ਨਰਿੰਦਰ 3,77,822 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਉਸ ਨੂੰ 34.21 ਫੀਸਦੀ ਵੋਟਾਂ ਮਿਲੀਆਂ। ਜਦੋਂ ਕਿ 2014 ਵਿਚ ਹੇਮਾ ਮਾਲਿਨੀ ਨੂੰ 5,74,633 ਵੋਟਾਂ ਮਿਲੀਆਂ ਸਨ। ਉਨ੍ਹਾਂ ਦਾ ਵੋਟ ਸ਼ੇਅਰ 53.29 ਰਿਹਾ। ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ 2,43,890 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਦਾ ਵੋਟ ਸ਼ੇਅਰ 22.62 ਫੀਸਦੀ ਰਿਹਾ। ਹੇਮਾ ਨੇ 3,30,743 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News