ਸਤਿਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ 27 ਅਤੇ 28 ਅਪ੍ਰੈਲ ਨੂੰ

Sunday, Apr 21, 2024 - 01:23 PM (IST)

ਰੋਮ (ਦਲਵੀਰ ਕੈਂਥ): 14ਵੀਂ ਸਦੀਂ ਵਿੱਚ ਅਣਗੋਲੇ ਸਮਾਜ ਦੇ ਹੱਕ ਤੇ ਸੱਚ ਦਾ ਹੋਕਾ ਇਲਾਹੀ ਬਾਣੀ ਨਾਲ ਦੇ ਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਇਨਕਲਾਬੀ ਕ੍ਰਾਂਤੀਕਾਰੀ ਯੋਧੇ, ਸ਼੍ਰੋਮਣੀ ਸੰਤ ਤੇ ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਪੁਰਬ ਸਮਾਗਮ 27 ਤੇ 28 ਅਪ੍ਰੈਲ ਦਿਨ ਸ਼ਨੀਵਾਰ ਤੇ ਐਤਵਾਰ 2024 ਨੂੰ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਹਾਜ਼ਰੀ ਭਰਨ ਲਈ ਹੁੰਮ-ਹੁੰਮਾਂ ਕੇ ਪਹੁੰਚ ਰਹੀਆਂ ਹਨ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਸਰਕਾਰ ਨੇ ਗੌਰਵਮਈ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਲੈ ਕੇ ਕੀਤਾ ਖ਼ਾਸ ਐਲਾਨ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਿੰਦਿਆਂ ਕੁਲਵਿੰਦਰ ਕੁਮਾਰ ਕਿੱਦਾਂ ਮੁੱਖ ਸੇਵਾਦਾਰ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਨੇ ਕਿਹਾ ਕਿ ਇਹ ਗੁਰਪੁਰਬ ਬਹੁਤ ਹੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ, ਜਿਸ ਵਿੱਚ ਸਥਾਨਕ ਗੁਰਦੁਆਰੇ ਦਾ ਕੀਰਤਨੀ ਜੱਥਾ ਅਤੇ ਯੂਰਪ ਦੇ ਮਿਸ਼ਨਰੀ ਕਲਾਕਾਰ ਤੇ ਬੁਲਾਰੇ ਪਹੁੰਚ ਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ 27 ਅਪ੍ਰੈਲ ਨੂੰ ਦਿਨ ਸ਼ਨੀਵਾਰ ਦੁਪਿਹਰ 2 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੀ ਧਰਤੀ ਤੋਂ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਆਪਣੀ ਸ਼ੁਰੀਲੀ ਤੇ ਮਧੁਰ ਆਵਾਜ਼ ਵਿੱਚ ਧਾਰਮਿਕ ਗੀਤਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। 28 ਅਪ੍ਰੈਲ ਦਿਨ ਐਤਵਾਰ ਨੂੰ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਉਚੇਚੇ ਤੌਰ 'ਤੇ ਪੰਜਾਬ (ਭਾਰਤ) ਤੋਂ ਵਿਸ਼ਵ ਪ੍ਰਸਿੱਧ ਲੋਕ ਗਾਇਕ ਕਲੇਰ ਕੰਠ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਮਿਸ਼ਨ ਦਾ ਝੰਡਾ ਬੁਲੰਦ ਕਰਨਗੇ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News