ਦੀਕਸ਼ਾ ਨੇ ਮਹਿਲਾਵਾਂ ਦੀ 1500 ਮੀਟਰ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ

05/13/2024 3:47:03 PM

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਟ੍ਰੈਕ ਦੀ ਐਥਲੀਟ ਐੱਮ. ਦੀਕਸ਼ਾ ਨੇ ਲਾਸ ਏਂਜਲਸ ਵਿਚ ਸਾਊਂਡ ਰਨਿੰਗ ਟ੍ਰੈਕ ਮਹਾਉਤਸਵ ਵਿਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਜਦਕਿ ਅਵਿਨਾਸ਼ ਸਾਬਲੇ ਪੁਰਸ਼ਾਂ ਦੀ 5000 ਮੀਟਰ ਪ੍ਰਤੀਯੋਗਿਤਾ ਵਿਚ ਦੂਜੇ ਸਥਾਨ ’ਤੇ ਰਿਹਾ। ਦੀਕਸ਼ਾ ਨੇ 4 ਮਿੰਟ 4.78 ਸੈਕੰਡ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਇਸ 25 ਸਾਲਾ ਖਿਡਾਰਨ ਨੇ ਹਰਮਿਲਨ ਬੈਂਸ ਦਾ ਰਿਕਾਰਡ ਤੋੜਿਆ, ਜਿਸ ਨੇ 2021 ਵਿਚ ਵਾਰੰਗਲ ਵਿਚ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ 4 ਮਿੰਟ 5.39 ਸੈਕੰਡ ਦੇ ਸਮੇਂ ਦੇ ਨਾਲ ਰਿਕਾਰਡ ਬਣਾਇਆ ਸੀ। 

ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਹਿਣ ਵਾਲੀ ਦੀਕਸ਼ਾ ਦਾ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ 4 ਮਿੰਟ 6.07 ਸੈਕੰਡ ਸੀ ਜਿਹੜਾ ਉਸ ਨੇ 2023 ਵਿਚ ਭੁਵਨੇਸ਼ਵਰ ਵਿਚ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਸਲ ਕੀਤਾ ਸੀ। ਮਹਿਲਾਵਾਂ ਦੀ 5000 ਮੀਟਰ ਦੌੜ ਵਿਚ ਪਾਰੂਲ ਚੌਧਰੀ 15 ਮਿੰਟ 10.69 ਸੈਕੰਡ ਦਾ ਸਮਾਂ ਲੈ ਕੇ 5ਵੇਂ ਸਥਾਨ ’ਤੇ ਰਹੀ ਜਦਕਿ ਅੰਕਿਤਾ ਨੇ ਇਸ ਪ੍ਰਤੀਯੋਗਿਤਾ ਵਿਚ 15 ਮਿੰਟ 28.88 ਸੈਕੰਡ ਦਾ ਸਮਾਂ ਲੈ ਕੇ 10ਵਾਂ ਸਥਾਨ ਹਾਸਲ ਕੀਤਾ।

ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿਚ 13 ਮਿੰਟ 20.37 ਸੈਕੰਡ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਭਾਰਤ ਦੇ ਇਕ ਹੋਰ ਖਿਡਾਰੀ ਗੁਲਵੀਰ ਸਿੰਘ ਨੇ 13 ਮਿੰਟ 31.95 ਸੈਕੰਡ ਵਿਚ ਦੌੜ ਪੂਰੀ ਕੀਤੀ। ਸਾਬਲੇ ਦਾ 5000 ਮੀਟਰ ਦੌੜ ਵਿਚ ਰਾਸ਼ਟਰੀ ਰਿਕਾਰਡ 13 ਮਿੰਟ 19.30 ਸੈਕੰਡ ਹੈ। ਕਾਰਤਿਕ ਕੁਮਾਰ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿਚ 28 ਮਿੰਟ 7.66 ਸੈਕੰਡ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ।


Tarsem Singh

Content Editor

Related News