ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਇਨ੍ਹਾਂ ਫੂਡਸ ਨੂੰ ਕਰੋ ਨਜ਼ਰਅੰਦਾਜ

Sunday, Oct 06, 2024 - 04:36 PM (IST)

ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਇਨ੍ਹਾਂ ਫੂਡਸ ਨੂੰ ਕਰੋ ਨਜ਼ਰਅੰਦਾਜ

ਨਵੀਂ ਦਿੱਲੀ-  ਭਾਰ ਘਟਾਉਣ ਲਈ ਸਿਰਫ਼ ਕਸਰਤ ਕਰਨਾ ਜਾਂ ਜਿੰਮ ਜਾਣਾ ਹੀ ਬਹੁਤ ਜ਼ਰੂਰੀ ਨਹੀਂ ਹੁੰਦਾ ਸਗੋਂ ਇਸ ਦੇ ਨਾਲ ਹੀ ਆਪਣੇ ਖਾਣ-ਪੀਣ 'ਤੇ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਹੈ। ਕੁਝ ਲੋਕ ਜਿੰਮ ਵੀ ਜਾਂਦੇ ਹਨ ਅਤੇ ਕਸਰਤ ਵੀ ਕਰਦੇ ਹਨ ਪਰ ਉਨ੍ਹਾਂ ਨੂੰ ਫਾਇਦਾ ਬਿਲਕੁਲ ਵੀ ਨਹੀਂ ਹੁੰਦਾ ਕਿਉਂਕਿ ਉਹ ਆਪਣੀ ਡਾਈਟ 'ਚ ਅਜਿਹੇ ਫੂਡਸ ਸ਼ਾਮਲ ਕਰ ਲੈਂਦੇ ਹਨ ਜਿਨ੍ਹਾਂ 'ਚ ਕੈਲੋਰੀ ਬਹੁਤ ਹੀ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਤੁਸੀਂ ਆਪਣੇ ਮੋਟਾਪੇ ਨੂੰ ਘਟਾ ਸਕਦੇ ਹੋ।

1. ਸਫੈਦ ਚੌਲ

ਸਫੈਦ ਚੌਲਾਂ 'ਚ ਪੋਸ਼ਕ ਤੱਤਾਂ ਦੀ ਕਮੀ ਹੋਣ ਤੋਂ ਇਲਾਵਾ ਇਹ ਭਾਰ ਨੂੰ ਬਹੁਤ ਤੇਜ਼ੀ ਨਾਲ ਵਧਾਉਂਦੇ ਹਨ। ਇਹ ਬਲੱਡ ਸ਼ੂਗਰ ਨੂੰ ਵੀ ਵਧਾ ਦਿੰਦੇ ਹਨ। ਇਸ ਲਈ ਆਪਣੀ ਡਾਈਟ 'ਚ ਸਫੈਦ ਚੌਲਾਂ ਦੀ ਥਾਂ 'ਤੇ ਬ੍ਰਾਊਨ ਰਾਈਸ ਨੂੰ ਸ਼ਾਮਲ ਕਰੋ। ਇਸ 'ਚ ਪੋਸ਼ਕ ਤੱਤ ਵੀ ਕਾਫੀ ਮਾਤਰਾ 'ਚ ਹੁੰਦੇ ਹਨ।

2. ਅੰਗੂਰ

ਅੰਗੂਰ ਭਾਵੇਂ ਹੀ ਹੈਲਦੀ ਫਰੂਟ ਹੈ ਪਰ ਇਸ 'ਚ ਸ਼ੂਗਰ ਦੀ ਮਾਤਰਾ ਕਾਫੀ ਜ਼ਿਆਦਾ ਮੌਜੂਦ ਹੁੰਦੀ ਹੈ। ਜੇ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਇਸ ਨੂੰ ਪਚਾਉਣ ਲਈ ਤੁਹਾਨੂੰ ਸੈਰ ਕਰਨ ਦੀ ਜ਼ਰੂਰਤ ਵੀ ਪੈ ਸਕਦੀ ਹੈ। ਜੇ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਸ਼ੂਗਰ ਲੈਵਲ ਨੂੰ ਸਥਿਰ ਕਰਨ ਲਈ ਇਸ ਨਾਲ ਆਪਣੀ ਡਾਈਟ 'ਚ ਘੱਟ ਮਾਤਰਾ 'ਚ ਕੈਲੋਰੀ ਦੀ ਵਰਤੋਂ ਕਰੋ।

3. ਘੱਟ ਕੈਲੋਰੀ ਵਾਲੇ ਸਨੈਕਸ

ਕੁਝ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਘੱਟ ਕੈਲੋਰੀ ਵਾਲੇ ਸਨੈਕਸ ਨੂੰ ਖਾਣ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ ਤਾਂ ਤੁਹਾਡੇ ਲਈ ਇਹ ਮੰਨਣਾ ਗਲਤ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੀ ਭੁੱਖ ਨੂੰ ਮਿਟਾਉਣ ਲਈ ਸਨੈਕਸ ਦੀ ਥਾਂ 'ਤੇ ਆਪਣੇ ਭੋਜਨ ਨੂੰ ਹੀ ਸ਼ਾਮਲ ਕਰੋ।

4. ਡਾਈਟ ਸੋਡਾ

ਜਿਨ੍ਹਾਂ ਲੋਕਾਂ ਨੂੰ ਕੋਲਡ੍ਰਿੰਕ ਪਸੰਦ ਹੁੰਦੀ ਹੈ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਡਾਈਟ 'ਚ ਸੋਡਾ ਪੀਣ ਨਾਲ ਉਨ੍ਹਾਂ ਦਾ ਭਾਰ ਨਹੀਂ ਵਧੇਗਾ ਤਾਂ ਉਨ੍ਹਾਂ ਦੀ ਇਹ ਗੱਲ ਬਿਲਕੁਲ ਵੀ ਸਹੀਂ ਨਹੀਂ ਹੈ। ਇਸ ਨੂੰ ਪੀਣ ਨਾਲ ਭੁੱਖ ਵਧ ਜਾਂਦੀ ਹੈ, ਜਿਸ ਕਾਰਨ ਤੁਸੀਂ ਭੋਜਨ ਜ਼ਿਆਦਾ ਖਾਣ ਲੱਗਦੇ ਹੋ। ਜਿਸ ਨਾਲ ਭਾਰ ਤੇਜ਼ੀ ਨਾਲ ਵਧ ਜਾਂਦਾ ਹੈ।

5. ਬ੍ਰੇਕਫਾਸਟ

ਅਨਾਜ ਵਾਲੇ ਨਾਸ਼ਤੇ 'ਚ ਭਾਵੇਂ ਹੀ ਵਸਾ ਦੀ ਮਾਤਰਾ ਘੱਟ ਹੁੰਦੀ ਹੈ ਪਰ ਉਸ 'ਚ ਸ਼ੂਗਰ ਦੀ ਮਾਤਰਾ ਕਾਫੀ ਮੌਜੂਦ ਹੁੰਦੀ ਹੈ। ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਾਰ ਘਟਾਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤੁਸੀਂ ਆਪਣੇ ਨਾਸ਼ਤੇ 'ਚ ਕੁਦਰਤੀ ਅਤੇ ਆਰਗੇਨਿਕ ਫੂਡ ਸ਼ਾਮਲ ਕਰੋ।

6. ਡਿੱਬਾਬੰਦ ਸੂਪ

ਸੂਪ 'ਚ ਤੁਸੀਂ ਹਲਕੀ-ਫੁਲਕੀ ਭੁੱਖ ਤਾਂ ਮਿਟਾ ਲੈਂਦੇ ਹੋ ਪਰ ਇਸ 'ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਤੁਹਾਡੀ ਭੁੱਖ ਤੇਜ਼ੀ ਨਾਲ ਵਧ ਜਾਂਦੀ ਹੈ ਅਤੇ ਤੁਸੀਂ ਜ਼ਿਆਦਾ ਮਾਤਰਾ 'ਚ ਭੋਜਨ ਲੈਂਦੇ ਹੋ, ਇਸ ਲਈ ਜੇ ਤੁਸੀਂ ਸੂਪ ਲੈਣਾ ਹੀ ਤਾਂ ਘੱਟ ਸੋਡੀਅਮ ਵਾਲਾ ਸੂਪ ਲਓ।


author

DIsha

Content Editor

Related News