ਸਕਿਨ ਡੈਮੇਜ ਕਰ ਸਕਦੀਆਂ ਹਨ ਇਹ ਗਲਤੀਆਂ, ਇੰਝ ਕਰੋ ਬਚਾਅ
Friday, Aug 01, 2025 - 06:07 PM (IST)

ਵੈੱਸ ਡੈਸਕ- ਗਲੋਇੰਗ ਸਕਿਨ ਨਾ ਸਿਰਫ ਤੁਹਾਡੀ ਸੁੰਦਰਤਾ ਦਾ ਪ੍ਰਤੀਕ ਨਹੀਂ ਹੁੰਦੀ ਸਗੋਂ ਇਹ ਤੁਹਾਡੀ ਚੰਗੀ ਸਿਹਤ ਦੀ ਵੀ ਨਿਸ਼ਾਨੀ ਹੁੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਚਮੜੀ ਸਾਫ-ਸੁਥਰੀ ਮੁਲਾਇਮ ਅਤੇ ਚਮਕਦਾਰ ਦਿੱਸੇ। ਅੱਜ ਦੇ ਸਮੇਂ ’ਚ ਲੋਕ ਮਹਿੰਗੇ ਕਾਸਮੈਟਿਕ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜੇਕਰ ਤੁਹਾਡੀ ਚਮੜੀ ’ਚ ਸੁਧਾਰ ਨਹੀਂ ਹੋ ਕਿਹਾ ਹੈ ਤਾਂ ਸ਼ਾਇਦ ਤੁਹਾਡੀ ਰੋਜ਼ਾਨਾ ਦੀਆਂ ਕੁਝ ਆਦਤਾਂ ਇਸ ਦੇ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੀਆਂ ਆਦਤਾਂ ਨਾਲ ਤੁਹਾਡੀ ਚਮੜੀ ਖਰਾਬ ਹੋ ਸਕਦੀ ਹੈ।
ਪਾਣੀ ਦੀ ਕਮੀ
ਚਮੜੀ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ ਪਾਣੀ। ਜਦ ਸਾਡਾ ਸ਼ਰੀਰ ਡਿਹਾਈਡ੍ਰੇਟ ਹੋ ਜਾਂਦਾ ਹੈ ਤਾਂ ਚਮੜੀ ਡ੍ਰਾਈ ਅਤੇ ਝੁਰੜੀਆਂ ਵਾਲੀ ਲੱਗਣ ਲਗਦੀ ਹੈ। ਇਸ ਲਈ ਦਿਨ ’ਚ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਇਸ ਨਾਲ ਚਮੜੀ ਅੰਦਰ ਤੋਂ ਹਾਈਡ੍ਰੇਟ ਰਹਿੰਦੀ ਹੈ ਅਤੇ ਚਮਕਦਾਰ ਦਿੱਖਦੀ ਹੈ।
ਖਰਾਬ ਡਾਈਟ
ਅੱਜਕੱਲ ਜ਼ਿਆਦਾਤਰ ਲੋਕ ਸਵਾਦ ’ਤੇ ਜ਼ਿਆਦਾ ਧਿਆਨ ਦਿੰਦੇ ਹਨ ਪਰ ਸਹੀ ਪੋਸ਼ਣ ’ਤੇ ਘੱਟ। ਸਕਿਨ ਦੇ ਲਈ ਫਲ, ਸਬਜ਼ੀਆਂ, ਨਟਸ ਅਤੇ ਸੀਡਸ ਦਾ ਸੇਵਨ ਬਹੁਤ ਜ਼ਰੂਰੀ ਹੈ। ਇਨ੍ਹਾਂ ’ਚ ਵਿਟਾਮਿਨ C ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੇ ਸੈੱਲਜ਼ ਨੂੰ ਰਿਪੇਅਰ ਕਰਦੇ ਅਤੇ ਸਕਿਨ ਨੂੰ ਜਵਾਨ ਬਣਾਉਂਦੇ ਹਨ।
ਨੀਂਦ ਪੂਰੀ ਨਾ ਹੋਣਾ
ਅਕਸਰ ਲੋਕ ਬਿਜੀ ਹੋਣ ਕਾਰਨ ਪੂਰੀ ਨੀਂਦ ਨਹੀਂ ਲੈ ਪਾਉਂਦੇ। ਨੀਂਦ ਪੂਰੀ ਨਾ ਹੋਣ ’ਤੇ ਚਮੜੀ ਦੇ ਸੈੱਲ ਰਿਪੇਅਰ ਨਹੀਂ ਹੋ ਪਾਉਂਦੇ, ਜਿਸ ਨਾਲ ਚਮੜੀ ਥੱਕੀ-ਥੱਕੀ ਅਤੇ ਬੇਜ਼ਾਨ ਦਿਖਦੀ ਹੈ। ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣੀ ਬੇਹੱਦ ਜ਼ਰੂਰੀ ਹੈ, ਜਿਸ ਨਾਲ ਚਮੜੀ ’ਚ ਗਲੋਅ ਆਉਂਦਾ ਹੈ ਅਤੇ ਤੁਹਾਡੀ ਤਾਜ਼ਗੀ ਬਣੀ ਰਹਿੰਦੀ ਹੈ।
ਸਨਸਕ੍ਰੀਨ ਦਾ ਸਹੀ ਇਸਤੇਮਾਲ ਜ਼ਰੂਰੀ
ਧੁੱਪ ’ਚ ਮੌਜੂਦ UV ਕਿਰਨਾਂ ਚਮੜੀ ਨੂੰ ਕਾਲੀ, ਖੁਸ਼ਕ ਅਤੇ ਝੁਰੜੀਆਂ ਵਾਲੀ ਬਣਾ ਸਕਦੀ ਹੈ। ਇਸ ਲਈ ਘਰ ’ਚੋਂ ਨਿਕਲਣ ਤੋਂ ਘੱਟ ਤੋਂ ਘੱਟ 20 ਮਿੰਟ ਪਹਿਲੇ ਕੋਈ ਚੰਗੀ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ। ਇਹ ਤੁਹਾਡੀ ਚਮੜੀ ਨੂੰ ਸੂਰਜ ਦੀ ਹਾਨੀਕਾਰਕ ਕਿਰਨਾਂ ਤੋਂ ਬਚਾਏਗੀ ਅਤੇ ਚਮੜੀ ਨੂੰ ਸਾਫ ਰੱਖੇਗੀ।
ਤਣਾਅ ਘੱਟ ਕਰੋ, ਯੋਗ ਅਤੇ ਧਿਆਨ ਅਪਣਾਓ
ਤਣਾਅ ਦਾ ਅਸਰ ਸਿੱਧੇ ਤੁਹਾਡੀ ਚਮੜੀ ’ਤੇ ਦਿੱਖਦਾ ਹੈ। ਜ਼ਿਆਦਾ ਤਣਾਅ ਹੋਣ ’ਤੇ ਚਿਹਰੇ ’ਤੇ ਝੁਰੜੀਆਂ ਅਤੇ ਚਮੜੀ ਦੀ ਚਮਕ ਘੱਟ ਹੋ ਜਾਂਦੀ ਹੈ। ਧਿਆਨ, ਯੋਗ ਅਤੇ ਹਲਕੀ ਕਸਰਤ ਤਣਾਅ ਨੂੰ ਘੱਟ ਕਰਦੇ ਹਨ ਅਤੇ ਤੁਹਾਡੀ ਚਮੜੀ ਨੂੰ ਹੈਲਦੀ ਬਣਾਏ ਰੱਖਦੇ ਹਨ। ਰੋਜ਼ਾਨਾ ਥੋੜੀ ਦੇਰ ਮੈਡੀਟੇਸ਼ਨ ਅਤੇ ਯੋਗ ਕਰਨਾ ਤੁਹਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8