ਬਰਸਾਤੀ ਮੌਸਮ ''ਚ ਹੋ ਗਿਆ ਹੈ Eye Flu ਤਾਂ ਨਾ ਕਰੋ ਇਹ ਗਲਤੀ

Saturday, Jul 26, 2025 - 11:18 AM (IST)

ਬਰਸਾਤੀ ਮੌਸਮ ''ਚ ਹੋ ਗਿਆ ਹੈ Eye Flu ਤਾਂ ਨਾ ਕਰੋ ਇਹ ਗਲਤੀ

ਹੈਲਥ ਡੈਸਕ- ਮਾਨਸੂਨ ਦੇ ਮੌਸਮ ਵਿਚ ਹਵਾ 'ਚ ਨਮੀ ਹੋਣ ਕਾਰਨ ਅੱਖਾਂ ਨਾਲ ਸੰਬੰਧਤ ਬੀਮਾਰੀਆਂ ਜਿਵੇਂ ਕਿ ਇੰਫੈਕਸ਼ਨ ਅਤੇ ਸੋਜ ਆਮ ਹੋ ਜਾਂਦੀਆਂ ਹਨ। ਇਸ ਮੌਸਮ ਵਿਚ ਬੈਕਟੀਰੀਆ, ਵਾਇਰਸ ਅਤੇ ਫੰਗਸ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ, ਜਿਸ ਕਰਕੇ ਕੰਜੰਕਟਿਵਾਇਟਿਸ (Conjunctivitis) ਜਾਂ "ਆਈ ਫਲੂ" ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਅੱਖ 'ਤੇ ਫੁੰਸੀ (Stye), ਐਲਰਜੀ ਅਤੇ ਡਰਾਈ ਆਈ ਸਿੰਡਰੋਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਚਲੋ ਜਾਣਦੇ ਹਾਂ ਕਿ ਮੀਂਹ ਦੇ ਮੌਸਮ 'ਚ ਅੱਖਾਂ ਦੀ ਸਹੀ ਦੇਖਭਾਲ ਕਿਵੇਂ ਕੀਤੀ ਜਾਵੇ:- 

ਮੀਂਹ ਵਿੱਚ ਅੱਖਾਂ ਨੂੰ ਇੰਫੈਕਸ਼ਨ, ਲਾਲੀ ਅਤੇ ਸੋਜਣ ਤੋਂ ਬਚਾਉਣ ਦੇ ਉਪਾਅ

ਅੱਖਾਂ ਨੂੰ ਵਾਰ-ਵਾਰ ਛੂਹਣ ਤੋਂ ਬਚੋ

ਗੰਦੇ ਹੱਥਾਂ ਨਾਲ ਅੱਖਾਂ ਨੂੰ ਛੂਹਣ ਜਾਂ ਮਲਣ ਨਾਲ ਬੈਕਟੀਰੀਆ ਅਤੇ ਵਾਇਰਸ ਅੱਖਾਂ 'ਚ ਚਲੇ ਜਾਂਦੇ ਹਨ। ਹੱਥ ਧੋ ਕੇ ਹੀ ਅੱਖਾਂ ਨੂੰ ਛੂਹੋ।

ਗੰਦੇ ਅਤੇ ਬਾਰਿਸ਼ ਦੇ ਪਾਣੀ ਤੋਂ ਬਚਾਅ ਕਰੋ

ਬਾਰਿਸ਼ ਵਿਚ ਭਿੱਜਣ ਤੋਂ ਬਚੋ, ਖਾਸ ਕਰਕੇ ਜਦੋਂ ਪਾਣੀ ਅੱਖਾਂ 'ਚ ਜਾਣ ਦਾ ਖਤਰਾ ਹੋਵੇ। ਸੜਕ ਦਾ ਗੰਦਲਾ ਪਾਣੀ ਅੱਖਾਂ 'ਚ ਨਾ ਜਾਣ ਦਿਓ।

ਸਾਫ ਤੌਲੀਆ ਜਾਂ ਰੂਮਾਲ ਦੀ ਵਰਤੋਂ ਕਰੋ

ਅੱਖਾਂ ਸਾਫ਼ ਕਰਨ ਲਈ ਹਮੇਸ਼ਾ ਸਾਫ਼ ਅਤੇ ਅਲੱਗ ਰੂਮਾਲ/ਤੌਲੀਆ ਵਰਤੋਂ। ਜੇ ਪਰਿਵਾਰ 'ਚ ਕਿਸੇ ਨੂੰ ਅੱਖਾਂ ਦਾ ਇੰਫੈਕਸ਼ਨ ਹੋਵੇ, ਤਾਂ ਉਨ੍ਹਾਂ ਦੀ ਵਰਤੋਂ ਵਾਲੀ ਕੋਈ ਵੀ ਚੀਜ਼ ਸਾਂਝੀ ਨਾ ਕਰੋ।

ਠੰਡੇ ਪਾਣੀ ਨਾਲ ਅੱਖਾਂ ਧੋਵੋ

ਦਿਨ 'ਚ 2-3 ਵਾਰੀ ਠੰਡੇ ਪਾਣੀ ਨਾਲ ਅੱਖਾਂ ਧੋਵੋ। ਗੁਲਾਬ ਜਲ 'ਚ ਰੂੰ ਗਿੱਲਾ ਕਰ ਕੇ ਅੱਖਾਂ 'ਤੇ ਰੱਖਣਾ ਵੀ ਰਾਹਤ ਦਿੰਦਾ ਹੈ।

ਆਈ ਮੈਕਅੱਪ ਤੋਂ ਪਰਹੇਜ਼ ਕਰੋ

ਮੀਂਹ ਦੇ ਮੌਸਮ 'ਚ ਕਾਜਲ, ਆਈ-ਲਾਈਨਰ ਆਦਿ ਦੀ ਵਰਤੋਂ ਘੱਟ ਕਰੋ, ਕਿਉਂਕਿ ਨਮੀ ਕਾਰਨ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਅੱਖਾਂ ਨੂੰ ਰਗੜੋ ਨਾ

ਜੇ ਅੱਖਾਂ 'ਚ ਜਲਣ ਜਾਂ ਖੁਜਲੀ ਹੋਵੇ ਤਾਂ ਡਾਕਟਰ ਨਾਲ ਸਲਾਹ ਕਰੋ। ਰਗੜਣ ਨਾਲ ਹਾਲਤ ਹੋਰ ਖਰਾਬ ਹੋ ਸਕਦੀਆਂ ਹਨ।

ਅੱਖਾਂ ਨੂੰ ਆਰਾਮ ਦਿਓ

ਲੈਪਟਾਪ, ਮੋਬਾਈਲ ਵਰਗੀਆਂ ਸਕ੍ਰੀਨ ਵਾਲੇ ਡਿਵਾਈਸਾਂ ਤੋਂ ਹਰ 20 ਮਿੰਟ ਬਾਅਦ 20 ਸਕਿੰਟ ਲਈ ਅੱਖਾਂ ਨੂੰ ਆਰਾਮ ਦਿਓ।

ਚਸ਼ਮੇ ਅਤੇ ਲੈਂਸ ਦੀ ਸਫਾਈ ਕਰੋ

ਚਸ਼ਮੇ ਨੂੰ ਰੋਜ਼ 2-3 ਵਾਰੀ ਸਾਫ਼ ਕਰੋ। ਕਾਂਟੈਕਟ ਲੈਂਸ ਸਟੀਰਲਾਈਜ਼ ਕਰਕੇ ਹੀ ਪਹਿਨੋ।

ਕਦੋਂ ਲੈਣੀ ਚਾਹੀਦੀ ਹੈ ਡਾਕਟਰੀ ਸਲਾਹ?

  • ਜੇ ਅੱਖਾਂ 'ਚ ਲਗਾਤਾਰ ਪਾਣੀ ਆ ਰਿਹਾ ਹੋ।
  • ਜਲਣ ਜਾਂ ਸੋਜ ਵੱਧ ਰਹੀ ਹੋ।
  • ਨਜ਼ਰ ਧੁੰਦਲੀ ਹੋਣ ਲੱਗੀ ਹੋ।
  • ਸਿਰਦਰਦ ਜਾਂ ਬੁਖਾਰ ਨਾਲ ਅੱਖਾਂ 'ਚ ਦਰਦ ਹੋ ਰਿਹਾ ਹੋ।

ਘਰੇਲੂ ਉਪਾਅ (ਸਾਵਧਾਨੀ ਨਾਲ ਵਰਤੋ)

  • ਠੰਡੀ ਪੱਟੀਆਂ ਜਾਂ ਗੁਲਾਬ ਜਲ ਨਾਲ ਸੇਕ ਕਰੋ
  • ਤ੍ਰਿਫਲਾ ਜਲ ਨਾਲ ਅੱਖਾਂ ਧੋਣੀ ਲਾਭਕਾਰੀ (ਡਾਕਟਰ ਦੀ ਸਲਾਹ ਨਾਲ)
  • ਐਲੋਵੀਰਾ ਜੈਲ ਅੱਖਾਂ ਦੇ ਆਸ-ਪਾਸ ਹੌਲੀ ਨਾਲ ਲਗਾਓ (ਅੰਦਰ ਨਾ ਜਾਣ ਦਿਓ)

ਇਹ ਲੋਕ ਰੱਖਣ ਖਾਸ ਧਿਆਨ

  • ਕੋਈ ਵੀ ਆਈ ਡ੍ਰੌਪ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਵਰਤੋ
  • ਬੱਚਿਆਂ ਅਤੇ ਬੁਜ਼ੁਰਗਾਂ ਦੀਆਂ ਅੱਖਾਂ ਦੀ ਵਿਸ਼ੇਸ਼ ਸਾਵਧਾਨੀ ਨਾਲ ਸੰਭਾਲ ਕਰੋ
  • ਕੰਜੰਕਟਿਵਾਇਟਿਸ ਵਾਲੇ ਵਿਅਕਤੀਆਂ ਤੋਂ ਦੂਰੀ ਬਣਾਓ, ਕਿਉਂਕਿ ਇਹ ਫੈਲਣ ਵਾਲੀ ਬੀਮਾਰੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News